ਨਵੀਂ ਦਿੱਲੀ- ਕਸ਼ਮੀਰ 'ਚ ਆਪਣੀ ਫਿਲਮ ਬਜਰੰਗੀ ਭਾਈਜਾਨ ਦੀ ਸ਼ੂਟਿੰਗ ਦੌਰਾਨ ਕਰੀਨਾ ਕਪੂਰ ਨੇ ਸਲਮਾਨ ਖਾਨ ਨਾਲ ਕਾਫੀ ਮਜ਼ੇਦਾਰ ਸਮਾਂ ਬਤੀਤ ਕੀਤਾ। ਦੋਵਾਂ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਜ਼ ਰੋਜ਼ਾਨਾ ਬੇਕਰਾਰ ਰਹਿੰਦੇ ਸਨ। ਇਸ 'ਚ ਖਾਸ ਤੌਰ 'ਤੇ ਲੜਕੀਆਂ ਕਰੀਨਾ ਪਿੱਛੇ ਪਾਗਲ ਸਨ। ਉਹ ਸੈੱਟ 'ਤੇ ਕਰੂਨਾ ਦਾ ਘੰਟਿਆਂ ਤਕ ਇੰਤਜ਼ਾਰ ਕਰਦੀਆਂ ਸਨ। ਕਰੀਨਾ ਉਨ੍ਹਾਂ ਦੇ ਪਿਆਰ ਤੋਂ ਇੰਨੀ ਭਾਵੁਕ ਹੋਈ ਕਿ ਉਸ ਨੇ ਹੁਣ ਸ਼ੂਟਿੰਗ ਤੋਂ ਬਾਅਦ ਲੜਕੀਆਂ ਨੂੰ ਖਾਸ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ।
ਸੂਤਰਾਂ ਮੁਤਾਬਕ ਕਸ਼ਮੀਰ ਦੀਆਂ ਲੜਕੀਆਂ ਕਰੀਨਾ ਦੀ ਇਕ ਝਲਕਾਂ ਪਾਉਣ ਲਈ ਫਿਲਮ ਦੇ ਸੈੱਟ 'ਤੇ ਘੰਟਿਆਂ ਤਕ ਇੰਤਜ਼ਾਰ ਕਰਦੀਆਂ ਸਨ। ਉਹ ਸਾਰੀਆਂ ਉਸ ਦੀ ਖੂਬਸੂਰਤੀ ਵੱਲ ਪੂਰੀ ਤਰ੍ਹਾਂ ਆਕਰਸ਼ਿਤ ਸਨ। ਕੁਝ ਲੜਕੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਰੀਨਾ ਨੇ ਉਨ੍ਹਾਂ ਨੂੰ ਆਪਣੇ ਫਿਲਮ 'ਚ ਵਰਤੇ ਕੱਪੜੇ ਗਿਫਟ ਕਰਨ ਦਾ ਵਾਅਦਾ ਕੀਤਾ ਸੀ। ਦੱਸਿਆ ਜਾਂਦਾ ਹੈ ਕਿ ਕਸ਼ਮੀਰ 'ਚ ਆਪਣੇ ਫੈਨਜ਼ ਨੂੰ ਦੇਖ ਕੇ ਕਰੀਨਾ ਬੇਹੱਦ ਪ੍ਰਭਾਵਿਤ ਹੋਈ ਤੇ ਉਸ ਨੇ ਉਦੋਂ ਉਨ੍ਹਾਂ ਨਾਲ ਵਾਅਦ ਕੀਤਾ ਕਿ ਜਿਵੇਂ ਹੀ ਫਿਲਮ ਦਾ ਸ਼ੈਡਿਊਲ ਖਤਮ ਹੋਵੇਗਾ ਤਾਂ ਉਹ ਕੱਪੜੇ ਉਨ੍ਹਾਂ ਨੂੰ ਦੇ ਦੇਵੇਗੀ।
ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਮਹਿਲਾ ਦੀਆਂ ਅਣਦੇਖੀਆਂ ਤਸਵੀਰਾਂ
NEXT STORY