ਲਾਸ ਏਂਜਲਸ- ਕਿਮ ਕਾਰਦਸ਼ੀਆਂ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਫਿਲਹਾਲ ਉਹ ਆਪਣੇ ਪਤੀ ਰੈਪਰ ਕਾਨਿਆ ਵੈਸਟ ਨਾਲ ਵਿਆਹ ਦੀ ਵਰ੍ਹੇਗੰਢ ਮਨਾਉਣ 'ਚ ਰੁੱਝੀ ਹੈ। ਦੋਵਾਂ ਦੇ ਵਿਆਹ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਅਜਿਹੇ 'ਚ ਜਸ਼ਨ ਤਾਂ ਬਣਦਾ ਹੀ ਹੈ। ਇਸ ਖਾਸ ਮੌਕੇ 'ਤੇ ਕਿਮ ਕਾਰਦਸ਼ੀਆਂ ਨੇ ਆਪਣੇ ਵਿਆਹ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਵਿਚਾਲੇ ਇਕ ਅਜਿਹੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਦੀ ਉਮੀਦ ਨਹੀਂ ਕੀਤੀ ਗਈ ਸੀ। ਇਸ ਤਸਵੀਰ 'ਚ ਉਹ ਕਾਨਿਆ ਨੂੰ ਸਮੂਚ ਕਰਦੀ ਨਜ਼ਰ ਆ ਰਹੀ ਹੈ।
ਉਥੇ ਕਾਨਿਆ ਵੈਸਟ ਦੀ ਸੌਤੇਲੀ ਮਾਂ ਬ੍ਰੇਂਡਾ ਨੇ ਦੋਵਾਂ ਸਬੰਧੀ ਕਿਹਾ ਕਿ ਉਨ੍ਹਾਂ ਦਾ ਵਿਆਹ ਹਮੇਸ਼ਾ ਬਣਿਆ ਰਹੇਗਾ ਉਨ੍ਹਾਂ ਦੱਸਿਆ ਕਿ ਇਹ ਜੋੜੀ ਫਿਲਹਾਲ ਤਾਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ 'ਚ ਰੁੱਝਾ ਹੈ। ਅਜੇ ਵੀ ਦੋਵੇਂ ਆਪਣੇ ਹਨੀਮੂਨ 'ਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਮ ਤੇ ਕਾਨਿਆ ਦੇ ਦਿਮਾਗ 'ਚ ਅਜੇ ਵੀ ਹਨੀਮੂਨ ਹੀ ਚੱਲ ਰਿਹਾ ਹੈ। ਉਸ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਵਿਆਹ ਹਮੇਸ਼ਾ ਬਣਿਆ ਰਹੇਗਾ।
'ਜਜ਼ਬਾ' 'ਚ ਇਰਫਾਨ ਦਾ ਜ਼ਬਰਦਸਤ ਲੁੱਕ ਆਇਆ ਸਾਹਮਣੇ
NEXT STORY