ਮੁੰਬਈ- ਮਾਡਲ ਅਤੇ ਟਾਲੀਵੁੱਡ ਅਭਿਨੇਤਰੀ ਪੂਜਾ ਹੇਗੜੇ ਆਸ਼ੁਤੋਸ਼ ਗੋਵਾਰਿਕਰ ਦੀ ਫਿਲਮ 'ਮੋਹਨਜੋਦਾੜੋ' 'ਚ ਨਜ਼ਰ ਆਉਣ ਵਾਲੀ ਹੈ। ਉਸ ਨੇ ਹਾਲ ਹੀ 'ਚ ਸ਼ੂਟਿੰਗ ਸ਼ੈੱਡਿਊਲ ਪੂਰਾ ਕੀਤਾ ਹੈ। ਤੁਹਾਨੂੰ ਦੱਸ ਦਈਏ ਇਹ ਫਿਲਮ ਇਕ ਐਡਵੇਂਚਰਸ ਰੋਮਾਂਸ ਡਰਾਮਾ ਹੈ। ਇਸ ਫਿਲਮ 'ਚ ਪੂਜਾ ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਦੇ ਨਾਲ ਦਿਖੇਗੀ। ਪੂਜਾ ਨੇ ਟਵਿੱਟਰ 'ਤੇ ਆਪਣੇ ਫੈਨਜ਼ ਨੂੰ ਦੱਸਿਆ ਕਿ ਉਸ ਨੇ ਫਿਲਮ 'ਮੋਹਨਜੋਦਾੜੋ' ਦਾ 101 ਦਿਨÎਾਂ ਦਾ ਸ਼ੂਟਿੰਗ ਸ਼ੈੱਡਿਊਲ ਪੂਰਾ ਕਰ ਲਿਆ ਹੈ। ਉਸ ਨੇ ਦੱਸਿਆ ਕਿ ਭੁੱਜ 'ਚ 101 ਦਿਨਾਂ ਦਾ ਸ਼ੂਟਿੰਗ ਸ਼ੈੱਡਿਊਲ ਪੂਰਾ ਹੋਇਆ। ਬਹੁਤ ਹੀ ਸ਼ਾਨਦਾਰ ਟੀਮ ਸੀ। ਇਹ ਫਿਲਮ ਪੂਜਾ ਦੀ ਬਾਲੀਵੁੱਡ ਡੈਬਿਊ ਫਿਲਮ ਹੈ। ਇਸ ਤੋਂ ਪਹਿਲਾਂ ਪੂਜਾ ਸਾਊਥ ਦੀ ਫਿਲਮ 'ਮੁਗਾਮੂਦੀ', 'ਓਕਾ ਲੈਲਾ ਕੋਸਮ', 'ਮੁਕੁੰਡਾ' 'ਚ ਨਜ਼ਰ ਆ ਚੁੱਕੀ ਹੈ।
ਮੱਝ ਨਾਲ ਕੀਤਾ ਰੇਪ ਤਾਂ ਹੁਣ ਕਰਨਾ ਪਵੇਗਾ ਵਿਆਹ! (ਵੀਡੀਓ)
NEXT STORY