ਮੁੰਬਈ- ਸਿੰਘ ਇਜ਼ ਬਲਿੰਗ ਦੇ ਨਿਰਦੇਸ਼ਕ ਤੇ ਪ੍ਰਸਿੱਧ ਅਭਿਨੇਤਾ ਪ੍ਰਭੂਦੇਵਾ ਦਾ ਕਹਿਣਾ ਹੈ ਕਿ ਫਿਲਮ 'ਚ ਲਾਰਾ ਦੱਤਾ ਇਕ ਸਰਪ੍ਰਾਈਜ਼ ਪੈਕੇਜ ਹੋਵੇਗੀ। ਪ੍ਰਭੂਦੇਵਾ ਨੇ ਦੱਸਿਆ ਕਿ ਉਹ ਫਿਲਮ 'ਚ ਲਾਰਾ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋਏ ਹਨ। ਉਹ ਇਕ ਸਰਪ੍ਰਾਈਜ਼ ਪੈਕੇਜ ਹੈ। ਉਹ ਕਮਾਲ ਦੀ ਹੈ। ਉਹ ਫਿਲਹਾਲ ਉਸ ਦੇ ਕਿਰਦਾਰ ਸਬੰਧੀ ਜ਼ਿਆਦਾ ਨਹੀਂ ਦੱਸ ਸਕਦੇ ਪਰ ਉਨ੍ਹਾਂ ਨੇ ਲਾਰਾ ਨਾਲ ਫਿਲਮ ਦਾ ਜ਼ਿਆਦਾਤਰ ਹਿੱਸਾ ਫਿਲਮਾ ਲਿਆ ਹੈ। ਉਹ ਆਪਣੇ ਕੰਮ 'ਚ ਬਹੁਤ ਵਧੀਆ ਹੈ।
ਸਿੰਘ ਇਜ਼ ਬਲਿੰਗ ਦੋ ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ 'ਚ ਲਾਰਾ ਤੋਂ ਇਲਾਵਾ ਅਕਸ਼ੇ ਕੁਮਾਰ, ਬਿਪਾਸ਼ਾ ਬਸੂ ਤੇ ਐਮੀ ਜੈਕਸਨ ਵੀ ਨਜ਼ਰ ਆ ਰਹੇ ਹਨ। ਫਿਲਮ 'ਚ ਅਕਸੇ ਤੇ ਐਮੀ ਵਿਚਾਲੇ ਕੈਮਿਸਟਰੀ ਸਬੰਧੀ ਪ੍ਰਭੂਦੇਵਾ ਨੇ ਕਿਹਾ ਕਿ ਉਹ ਜਾਣਦੇ ਹਨਕਿ ਇਹ ਇਕ ਅਸਾਧਾਰਨ ਜੋੜੀ ਹੈ। ਉਨ੍ਹਾਂ ਦੀ ਕੈਮਿਸਟਰੀ ਬਹੁਤ ਵਧੀਆ ਹੈ। ਰਿਲੀਜ਼ ਹੋਣ ਤੋਂ ਬਾਅਦ ਤੁਸੀਂ ਸਾਰੇ ਇਸ ਨੂੰ ਦੇਖੋਗੇ।
ਦੀਪਿਕਾ ਨੇ ਕੀਤੀ ਬੁਆਏਫਰੈਂਡ ਰਣਵੀਰ ਦੀ ਤਾਰੀਫ, ਕਿਹਾ...
NEXT STORY