ਨਵੀਂ ਦਿੱਲੀ- ਇਨ੍ਹੀਂ ਦਿਨੀਂ ਖਬਰ ਆ ਰਹੀ ਹੈ ਕਿ ਕੰਗਨਾ ਰਣੌਤ ਤੇ ਸਵਰਾ ਭਾਸਕਰ ਵਿਚਾਲੇ ਕੋਲਡ ਵਾਰ ਚੱਲ ਰਹੀ ਹੈ ਪਰ ਉਸ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਦੋਵਾਂ ਵਿਚਾਲੇ ਅਜਿਹਾ ਕੁਝ ਨਹੀਂ ਹੈ। ਖਬਰਾਂ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਤਨੂੰ ਵੈਡਸ ਮਨੂੰ ਦੀ ਸ਼ੂਟਿੰਗ ਦੌਰਾਨ ਸਵਰਾ ਦੀ ਵਜ੍ਹਾ ਕਾਰਨ ਕੰਗਨਾ ਨੂੰ ਕਈ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਸਨ ਤੇ ਡੇਟਸ 'ਤੇ ਮੁੜ ਕੰਮ ਕਰਨਾ ਪਿਆ ਸੀ ਪਰ ਅਧਿਕਾਰਕ ਸੂਤਰ ਦੱਸਦੇ ਹਨ ਕਿ ਦੋਵਾਂ ਵਿਚਾਲੇ ਅਜਿਹਾ ਕੁਝ ਨਹੀਂ ਹੋਇਆ ਸੀ। ਇਹ ਗੱਲਾਂ ਬੇਕਾਰ 'ਚ ਫੈਲਾਈਆਂ ਗਈਆਂ ਹਨ।
ਸੂਤਰ ਦੱਸਦੇ ਹਨ ਕਿ ਸਵਰਾ ਸੂਰਜ ਬੜਜਾਤੀਆ, ਸ਼ਿਆਮ ਬੇਨੇਗਲ ਤੇ ਆਨੰਦ ਐੱਲ. ਰਾਏ ਨਾਲ ਕੰਮ ਕਰ ਚੁੱਕੀ ਹੈ ਤੇ ਕਿਸੇ ਨੂੰ ਵੀ ਉਸ ਤੋਂ ਕੋਈ ਦਿੱਕਤ ਪੇਸ਼ ਨਹੀਂ ਆਈ ਸੀ, ਸਗੋਂ ਹਰ ਕੋਈ ਉਸ ਦੀ ਤਾਰੀਫ ਹੀ ਕਰਦਾ ਆਇਆ ਹੈ। ਉਹ ਕੰਮ ਕਰਦੇ ਸਮੇਂ ਨੱਖਰੇ ਵੀ ਨਹੀਂ ਦਿਖਾਉਂਦੀ, ਅਜਿਹੇ 'ਚ ਇਸ ਤਰ੍ਹਾਂ ਦੀਆਂ ਖਬਰਾਂ ਬੇਵਜ੍ਹਾ ਹਨ।
ਬਜਰੰਗੀ ਭਾਈਜਾਨ 'ਚ ਨਵਾਜ਼ੂਦੀਨ ਦੀ ਭੂਮਿਕਾ ਦਾ ਹੋਇਆ ਖੁਲਾਸਾ
NEXT STORY