ਮੁੰਬਈ- ਦੇਰ ਤੋਂ ਹੀ ਸਹੀ ਪਰ ਨਵਾਜ਼ੂਦੀਨ ਨੂੰ ਫਿਲਮ ਇੰਡਸਟਰੀ 'ਚ ਸ਼ੋਹਰਤ ਮਿਲਣੀ ਸ਼ੁਰੂ ਹੋ ਗਈ ਹੈ। ਹੁਣ ਉਹ ਵੱਡੇ ਬੈਨਰ ਦੀਆਂ ਫਿਲਮਾਂ 'ਚ ਨਜ਼ਰ ਆਉਂਦੇ ਹਨ ਤੇ ਕਈ ਪ੍ਰਸਿੱਧ ਸਿਤਾਰਿਆਂ ਨਾਲ ਕੰਮ ਕਰਨ ਦਾ ਮੌਕਾ ਉਨ੍ਹਾਂ ਨੂੰ ਲਗਾਤਾਰ ਮਿਲ ਰਿਹਾ ਹੈ। ਫਿਲਮ ਬਜਰੰਗੀ ਭਾਈਜਾਨ 'ਚ ਨਵਾਜ਼ ਇਕ ਪਾਕਿਸਤਾਨੀ ਜਰਨਲਿਸਟ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ 17 ਜੁਲਾਈ ਨੂੰ ਰਿਲੀਜ਼ ਹੋਵੇਗੀ। ਨਵਾਜ਼ ਫਿਲਮ 'ਚ ਇਕ ਪਾਕਿਸਤਾਨੀ ਪੱਤਰਕਾਰ ਦੇ ਰੂਪ 'ਚ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ।
ਫਿਲਮ 'ਚ ਸਲਮਾਨ ਖਾਨ ਨਾਲ ਉਨ੍ਹਾਂ ਦਾ ਇਕ ਬਹੁਤ ਖਾਸ ਰਿਸ਼ਤਾ ਹੈ। ਸਕ੍ਰੀਨ 'ਤੇ ਦੂਜੀ ਵਾਰ ਇਨ੍ਹਾਂ ਦੋਵਾਂ ਨੂੰ ਇਕੱਠੇ ਲਿਆਉਣ 'ਤੇ ਫਿਲਮ ਨਿਰਮਾਤਾ ਵੀ ਕਾਫੀ ਉਤਸ਼ਾਹਿਤ ਹਨ। ਫਿਲਮ ਦੀ ਕਹਾਣੀ ਛੋਟੀ ਜਿਹੀ ਪਾਕਿਸਤਾਨੀ ਲੜਕੀ ਦੇ ਆਲੇ-ਦੁਆਲੇ ਘੁੰੰਮਦੀ ਹੈ। ਜਿਹੜੀ ਭਾਰਤ 'ਚ ਕਿਤੇ ਗੁਆਚ ਜਾਂਦੀ ਹੈ। ਫਿਰ ਬਜਰੰਗੀ ਭਾਈਜਾਨ ਨਾਂ ਦੇ ਇਕ ਸ਼ਖਸ ਦੀ ਮਦਦ ਨਾਲ ਉਹ ਕਿਵੇਂ ਆਪਣੇ ਦੇਸ਼ ਵਾਪਸ ਜਾਂਦੀ ਹੈ। ਇਹੀ ਰੋਮਾਂਚ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲੇਗਾ।
ਸਿੰਘ ਇਜ਼ ਬਲਿੰਗ 'ਚ ਲਾਰਾ ਸਰਪ੍ਰਾਈਜ਼ ਪੈਕੇਜ : ਪ੍ਰਭੂਦੇਵਾ
NEXT STORY