ਇਕ ਵਾਰ ਸਵਾਮੀ ਵਿਵੇਕਾਨੰਦ ਦੇ ਕੋਲ ਇਕ ਵਿਅਕਤੀ ਆਇਆ ਅਤੇ ਪੁੱਛਿਆ ਕਿ ਪ੍ਰਭੂ ਭਗਵਾਨ ਨੇ ਹਰੇਕ ਇਨਸਾਨ ਨੂੰ ਇਕੋ-ਜਿਹਾ ਬਣਾਇਆ ਹੈ ਪਰ ਫਿਰ ਵੀ ਕੁਝ ਲੋਕ ਚੰਗੇ ਹੁੰਦੇ ਹਨ, ਕੁਝ ਬੁਰੇ, ਕੁਝ ਸਫਲ ਹੁੰਦੇ ਹਨ, ਕੁਝ ਅਸਫਲ ਅਜਿਹਾ ਕਿਉਂ?
ਸਵਾਮੀ ਜੀ ਨੇ ਨਿਮਰਤਾਪੂਰਵਕ ਕਿਹਾ ਕਿ ਮੈਂ ਤੁਹਾਨੂੰ ਇਕ ਕਹਾਣੀ ਸੁਣਾਉਂਦਾ ਹਾਂ, ਧਿਆਨ ਨਾਲ ਸੁਣੋ, ਕਿਹਾ ਜਾਂਦਾ ਹੈ ਕਿ ਇਹ ਧਰਤੀ ਰਤਨ ਗਰਬਾ ਹੈ, ਇਥੇ ਜਨਮ ਲੈਣ ਲਈ ਦੇਵੀ-ਦੇਵਤਾ ਵੀ ਤਰਸਦੇ ਹਨ। ਇਕ ਵਾਰ ਦੇਵੀ-ਦੇਵਤਿਆਂ ਦੀ ਸਭਾ ਚੱਲ ਰਹੀ ਸੀ ਕਿ ਇਨਸਾਨ ਇੰਨਾ ਵਿਕਸਿਤ ਕਿਵੇਂ ਹੈ? ਕਿਵੇਂ ਉਹ ਇੰਨੇ ਵੱਡੇ-ਵੱਡੇ ਟੀਚੇ ਨੂੰ ਹਾਸਲ ਕਰ ਲੈਂਦਾ ਹੈ? ਉਹ ਕਿਹੜੀ ਸ਼ਕਤੀ ਹੈ, ਜਿਸ ਦੇ ਦਮ 'ਤੇ ਇਨਸਾਨ ਅਸੰਭਵ ਨੂੰ ਸੰਭਵ ਕਰ ਪਾਉਂਦਾ ਹੈ।
ਸਾਰੇ ਦੇਵੀ-ਦੇਵਤਾ ਆਪਣੇ-ਆਪਣੇ ਵਿਚਾਰ ਰੱਖ ਰਹੇ ਸਨ। ਕੋਈ ਕਹਿ ਰਿਹਾ ਸੀ ਕਿ ਸਮੁੰਦਰ ਦੇ ਹੇਠਾਂ ਕੁਝ ਅਜਿਹਾ ਹੈ ਜੋ ਇਨਸਾਨ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ, ਕੋਈ ਕਹਿ ਰਿਹਾ ਸੀ ਕਿ ਪਹਾੜੀ ਦੀ ਚੋਟੀ 'ਤੇ ਕੁਝ ਹੈ।
ਅੰਤ ਵਿਚ ਇਕ ਬੁੱਧੀਮਾਨ ਨੇ ਜਵਾਬ ਦਿੱਤਾ ਕਿ ਇਨਸਾਨ ਦਾ ਦਿਮਾਗ ਹੀ ਅਜਿਹੀ ਚੀਜ਼ ਹੈ ਜੋ ਉਸ ਨੂੰ ਹਰ ਕੰਮ ਕਰਨ ਲਈ ਸ਼ਕਤੀ ਦਿੰਦਾ ਹੈ।
ਮਨੁੱਖੀ ਦਿਮਾਗ ਇਕ ਬਹੁਤ ਅਨੋਖੀ ਚੀਜ਼ ਹੈ। ਜੋ ਇਨਸਾਨ ਇਸ ਦੀ ਸ਼ਕਤੀ ਨੂੰ ਪਛਾਣ ਲੈਂਦਾ ਹੈ, ਉਹ ਕੁਝ ਵੀ ਕਰ ਗੁਜ਼ਰਦਾ ਹੈ। ਉਸ ਲਈ ਕੁਝ ਵੀ ਅਸੰਭਵ ਨਹੀਂ ਹੈ ਅਤੇ ਜੋ ਲੋਕ ਦਿਮਾਗ ਦੀ ਤਾਕਤ ਦਾ ਪ੍ਰਯੋਗ ਨਹੀਂ ਕਰਦੇ, ਉਹ ਜੀਵਨ ਭਰ ਸੰਘਰਸ਼ ਹੀ ਕਰਦੇ ਰਹਿ ਜਾਂਦੇ ਹਨ। ਹਰ ਇਨਸਾਨ ਦੀ ਜਿੱਤ ਅਤੇ ਹਾਰ ਉਸਦੇ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ 'ਤੇ ਨਿਰਭਰ ਹੈ। ਇਹ ਦਿਮਾਗ ਹੀ ਉਹ ਦੈਵੀ ਸ਼ਕਤੀ ਹੈ ਜੋ ਸਫਲ ਅਤੇ ਅਸਫਲ ਇਨਸਾਨ ਵਿਚ ਫਰਕ ਪੈਦਾ ਕਰਦੀ ਹੈ। ਸਾਰੇ ਦੇਵੀ-ਦੇਵਤੇ ਇਸ ਜਵਾਬ ਤੋਂ ਬੜੇ ਪ੍ਰਸੰਨ ਹੋਏ।
ਸਵਾਮੀ ਜੀ ਨੇ ਅੱਗੇ ਕਿਹਾ ਕਿ ਤੁਸੀਂ ਜਿਹੋ-ਜਿਹਾ ਸੋਚਦੇ ਹੋ, ਉਸੇ ਤਰ੍ਹਾਂ ਬਣ ਜਾਂਦੇ ਹੋ। ਜੇਕਰ ਤੁਸੀਂ ਖੁਦ ਨੂੰ ਕਮਜ਼ੋਰ ਮੰਨੋਗੇ ਤਾਂ ਕਮਜ਼ੋਰ ਬਣ ਜਾਉਗੇ, ਖੁਦ ਨੂੰ ਸ਼ਕਤੀਸ਼ਾਲੀ ਮੰਨੋਗੇ ਤਾਂ ਸ਼ਕਤੀਸ਼ਾਲੀ ਬਣ ਜਾਓਗੇ। ਇਹੀ ਫਰਕ ਹੈ ਸਫਲ ਅਤੇ ਅਸਫਲ ਇਨਸਾਨ ਵਿਚ।
ਸੁੱਖ ਹੋਵੇ ਚਾਹੇ ਦੁੱਖ ਉਹ ਸਭ ਕੁਝ ਹਜ਼ਮ ਕਰ ਲਵੇਗਾ
NEXT STORY