ਥੋੜ੍ਹੀ ਦੇਰ ਵਾਸਤੇ ਭਾਵੇਂ ਉਸ ਦੀ ਭੁੱਖ ਸ਼ਾਂਤ ਹੋਵੇ (ਜਦੋਂ ਤਕ ਖਾਧਾ-ਪੀਤਾ ਸਰੀਰ ਦੇ ਅੰਦਰ ਦਸਮ ਦੁਆਰ ਵੱਲ ਗਤੀ ਕਰ ਰਿਹਾ ਹੈ) ਪਰ ਜਿਵੇਂ ਹੀ ਹਉਮੈ ਨਾਲ ਟਕਰਾ ਕੇ ਇਹ ਕਿਸੇ ਵੀ ਇੰਦਰੀ ਛਿੱਦਰ ਤੋਂ ਬਾਹਰ ਨਿਕਲੇਗਾ, ਫਿਰ ਦੁਬਾਰਾ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਭੁੱਖ ਉਦੋਂ ਹੀ ਲੱਗਦੀ ਹੈ, ਜਦੋਂ ਸਰੀਰ, ਪ੍ਰਾਣ ਜਾਂ ਮਨ ਵਿਚ ਪ੍ਰਾਣਾਂ ਦਾ ਫੈਲਾਅ ਘਟ ਜਾਂਦਾ ਹੈ ਤੇ ਇਹ ਅੰਗ ਅੰਦਰ ਹੀ ਅੰਦਰ ਸੁੰਗੜਨੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਨੂੰ ਫੈਲਾਉਣ ਵਾਸਤੇ ਸਥੂਲ ਸਤਰ 'ਤੇ, ਪ੍ਰਾਣਾਂ ਦੇ ਸਤਰ 'ਤੇ, ਸਵਾਸ ਤੇ ਮਨ ਦੇ ਸਤਰ 'ਤੇ ਦੈਵੀ ਗੁਣਾਂ ਦਾ ਆਹਾਰ ਕਰਨ ਦੀ ਲੋੜ ਪੈਂਦੀ ਹੈ ਪਰ ਆਮ ਪ੍ਰਾਣੀ ਤਾਂ ਅੰਨ-ਜਲ ਤੋਂ ਇਲਾਵਾ ਹੋਰ ਕੋਈ ਭੁੱਖ ਮਿਟਾਉਣ ਦਾ ਤਰੀਕਾ ਜਾਣਦਾ ਹੀ ਨਹੀਂ ਅਤੇ ਬਾਹਰ-ਮੁਖਤਾ ਦੇ ਕਾਰਨ ਜਪ ਸਿਮਰਨ ਆਦਿ ਸਤੋਗੁਣੀ ਭੋਜਨ ਉਸ ਨੂੰ ਹਜ਼ਮ ਹੀ ਨਹੀਂ ਹੁੰਦਾ।
ਹਾਂ! ਇਹ ਗੱਲ ਸਹੀ ਹੈ ਕਿ ਜੇ ਕਿਸੇ ਸਾਧਕ ਸਿੱਖ ਵਿਚ ਸੱਚੀ ਦਇਆ-ਭਾਉ ਦਾ ਵਿਸਥਾਰ ਹੋ ਜਾਵੇ, ਫਿਰ ਵਿਵਹਾਰ ਵਿਚ ਰਹਿੰਦੇ ਹੋਏ ਵੀ ਉਸ ਦੀ ਚੇਤਨਾ ਦਾ ਵਿਸਥਾਰ ਹੋਵੇਗਾ ਅਤੇ ਅੰਦਰ ਦਸਮ ਦੁਆਰ ਵੱਲ ਉਸ ਦੇ ਪ੍ਰਾਣਾਂ ਤੇ ਮਨ ਦਾ ਵਿਸਥਾਰ ਹੋਣ ਲੱਗੇਗਾ। ਇਸ ਤਰ੍ਹਾਂ ਜਦੋਂ ਦੂਜਿਆਂ ਨਾਲ ਗੱਲਬਾਤ, ਕੰਮਕਾਜ ਹੋਰ ਵਿਵਹਾਰ ਕਰਦੇ ਹੋਏ ਵੀ ਉਸ ਦਾ ਕੋਈ ਸੁਆਰਥ ਨਾ ਹੋਵੇ ਅਤੇ ਹਉਮੈ ਦਾ ਰੋੜਾ ਵੀ ਖਤਮ ਜਿਹਾ ਹੋ ਜਾਵੇ ਤਾਂ ਉਹ ਸਾਰੇ ਇੰਦਰੀ ਛਿੱਦਰਾਂ ਰਾਹੀਂ ਜੋ ਕੁਝ ਵੀ ਆਹਾਰ ਗ੍ਰਹਿਣ ਕਰੇਗਾ, ਉਹ ਸਭ ਕੁਝ ਹਜ਼ਮ ਕਰ ਲਵੇਗਾ। ਨਿੰਦਾ ਹੋਵੇ ਚਾਹੇ ਪ੍ਰਸ਼ੰਸਾ ਮਾਣ ਹੋਵੇ ਚਾਹੇ ਅਪਮਾਨ, ਸੁੱਖ ਹੋਵੇ ਚਾਹੇ ਦੁੱਖ ਉਹ ਸਭ ਕੁਝ ਹਜ਼ਮ ਕਰ ਲਵੇਗਾ, ਉਲਟਵਾਰ ਨਹੀਂ ਕਰੇਗਾ। ਇਸ ਤਰ੍ਹਾਂ ਉਸ ਦੇ ਇੰਦਰੀ ਛਿੱਦਰ ਦਸਮ ਦੁਆਰ ਵੱਲ ਖੁੱਲ੍ਹਣ ਲੱਗਣਗੇ।
ਇਹ ਹੀ ਉਹ ਦੁਰਲੱਭ ਸਥਿਤੀ ਹੈ, ਜਦੋਂ ਨਾਮ ਦੀ ਸੱਚੀ ਭੁੱਖ ਲੱਗਦੀ ਹੈ ਕਿਉਂਕਿ ਜਦੋਂ ਪ੍ਰਾਣਾਂ ਦੀ ਧਾਰਾ ਇੰਦਰੀ ਛਿੱਦਰਾਂ ਤੋਂ ਬਾਹਰ ਝੂਠੇ ਵਿਸ਼ਿਆਂ ਵੱਲ ਗਤੀ ਕਰਦੀ ਹੈ ਤਾਂ ਝੂਠੀ ਭੁੱਖ ਲੱਗਦੀ ਹੈ ਤੇ ਜਦੋਂ ਪ੍ਰਾਣਾਂ ਦੀ ਧਾਰਾ ਇੰਦਰੀ ਛਿੱਦਰਾਂ ਤੋਂ ਦਸਮ ਦੁਆਰ ਵੱਲ ਗਤੀ ਕਰਦੀ ਹੈ ਤਾਂ ਸੱਚੀ ਭੁੱਖ ਲੱਗਦੀ ਹੈ। ਝੂਠੀ ਭੁੱਖ ਵਾਸਤੇ ਝੂਠੇ ਪਦਾਰਥ ਭੋਜਨ ਹਨ ਤੇ ਸੱਚੀ ਭੁੱਖ ਨੂੰ ਮਿਟਾਉਣ ਵਾਸਤੇ ਪ੍ਰਭੂ ਪਿਆਰੇ ਦਾ ਸੱਚਾ ਨਾਮ ਹੈ। ਝੂਠੀ ਭੁੱਖ ਤੇ ਝੂਠੇ ਪਦਾਰਥ ਕਦੇ ਵੀ ਤ੍ਰਿਪਤੀ ਨਹੀਂ ਦੇ ਸਕਦੇ ਅਤੇ ਸੱਚੀ ਭੁੱਖ ਤੇ ਸੱਚੇ ਨਾਮ ਦਾ ਭੋਜਨ ਸਦਾ ਵਾਸਤੇ ਪ੍ਰਾਣੀ ਨੂੰ ਸ਼ਾਂਤ, ਤ੍ਰਿਪਤ ਤੇ ਮਸਤ ਬਣਾ ਦਿੰਦਾ ਹੈ।
ਧੋਖੇਬਾਜ਼ ਦਾ ਚਿੱਤ ਹਮੇਸ਼ਾ ਅਸ਼ੁੱਧ ਰਹਿੰਦਾ ਹੈ
NEXT STORY