ਮੁੰਬਈ- ਬਾਲੀਵੁੱਡ 'ਚ ਸੁਨੀਲ ਦੱਤ ਦਾ ਨਾਂ ਉਨ੍ਹਾਂ ਮਹਾਨ ਸ਼ਖਸੀਅਤਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਅਦਾਕਾਰੀ ਰਾਹੀਂ ਇਕ ਵੱਖਰੀ ਹੀ ਪਛਾਣ ਬਣਾਈ ਸੀ। ਗੁਜ਼ਰੇ ਜ਼ਮਾਨੇ ਦੇ ਇਹ ਫੇਮਸ ਅਭਿਨੇਤਾ ਜੇਕਰ ਅੱਜ ਹੁੰਦੇ ਤਾਂ ਪੂਰੇ 86 ਸਾਲ ਦੇ ਹੋ ਗਏ ਹੁੰਦੇ। 6 ਜੂਨ 1929 ਨੂੰ ਉਨ੍ਹਾਂ ਦਾ ਜਨਮ ਪੰਜਾਬ ਸੂਬਾ ਅਣਵੰਡੇ ਭਾਰਤ ਦੇ ਝੇਲਮ ਜ਼ਿਲ੍ਹੇ ਦੇ ਖੁਰਦੀ ਪਿੰਡ 'ਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ 'ਚ ਹੈ। ਸੁਨੀਲ ਦੱਤ ਦਾ ਅਸਲ ਨਾਂ ਬਲਰਾਜ ਰਘੁਨਾਥ ਸੀ। ਸਿਨੇਮਾ ਜਗਤ 'ਚ ਉਨ੍ਹਾਂ ਨੂੰ ਇਕ ਮਹਨਾ ਸ਼ਖਸੀਅਤ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਫਿਲਮ ਨਿਰਮਾਣ, ਨਿਰਦੇਸ਼ਨ ਅਤੇ ਅਭਿਨੈ ਨਾਲ ਲਗਭਗ ਚਾਰ ਦਹਾਕਿਆਂ ਤੱਕ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਸੁਨੀਲ ਦੱਤ ਜਦੋਂ 5 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ।
ਉਹ ਬਾਲੀਵੁੱਡ ਦੇ ਉਨ੍ਹਾਂ ਕਲਾਕਾਰਾਂ 'ਚੋਂ ਇਕ ਸਨ, ਜਿਨਾਂ ਨੇ ਬਟਵਾਰੇ ਦਾ ਦਰਦ ਝੇਲਿਆ ਹੈ ਅਤੇ ਜ਼ਮੀਨੀ ਸੰਘਰਸ਼ ਵੀ ਬਖੂਬੀ ਦੇਖਿਆ। ਬਟਵਾਰੇ ਦੇ ਸਮੇਂ ਜਦੋਂ ਹਿੰਦੂ-ਮੁਸਲਮ ਦੰਗੇ ਹੋਏ ਸਨ ਉਦੋਂ ਉਨ੍ਹਾਂ ਦੇ ਪਿਤਾ ਦੇ ਦੋਸਤ ਰਹੇ ਯਾਕੂਬ ਨਾਂ ਦੇ ਇਕ ਮੁਸਲਮ ਨੇ ਉਨ੍ਹਾਂ ਦੇ ਪਰਿਵਾਰ ਦੀ ਹਿਫਾਜ਼ਤ ਕੀਤਾ ਸੀ। ਉਨ੍ਹਾਂ ਦੇ ਪਰਿਵਾਰ ਨੂੰ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਮੰਡੌਲੀ 'ਚ ਵਸਾਇਆ ਗਿਆ। ਬਾਅਦ 'ਚ ਉਨ੍ਹਾਂ ਦਾ ਪਰਿਵਾਰ ਲਖਨਊ ਸ਼ਿਫਟ ਹੋ ਗਿਆ। ਗਰੈਜੁਏਸ਼ਨ ਦੌਰਾਨ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੁਨੀਲ ਦੱਤ ਮੁੰਬਈ ਆ ਗਏ ਅਤੇ ਜੈ ਹਿੰਦ ਕਾਲੇਜ 'ਚ ਦਾਖਲਾ ਲਿਆ। ਇਸ ਦੌਰਾਨ ਉਨ੍ਹਾਂ ਨੇ ਬੈਸਟ ਟਰਾਂਸਪੋਰਟ 'ਚ ਨੌਕਰੀ ਵੀ ਕੀਤੀ। ਸੁਨੀਲ ਦੱਤ ਨੇ 50-60 ਦੇ ਦਹਾਕੇ 'ਚ ਸਫਲ ਫਿਲਮਾਂ ਕਰਕੇ ਦਰਸ਼ਕਾਂ 'ਚ ਇਕ ਵੱਖਰੀ ਹੀ ਪਛਾਣ ਦਰਜ ਕੀਤੀ ਸੀ। ਫਿਲਮ 'ਮਦਰ ਇੰਡੀਆ' ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ 'ਸਾਧਨਾ', 'ਸੁਜਾਤਾ', 'ਮੁਝੇ ਜੀਨੇ ਦੋ', 'ਪੜੋਸਨ' ਵਰਗੀਆਂ ਸਫਲਤਾਪੂਰਨ ਫਿਲਮਾਂ ਕੀਤੀ।
ਸੁਨੀਲ ਦੱਤ ਦਾ ਪਰਿਵਾਰਕ ਜੀਵਨ ਕਾਫੀ ਮੁਸ਼ਕਲਾਂ ਵਾਲਾ ਰਿਹਾ। ਪਹਿਲਾਂ ਕੈਂਸਰ ਦੇ ਕਾਰਨ ਉਨ੍ਹਾਂ ਦੀ ਪਤਨੀ ਨਰਗਿਸ ਉਨ੍ਹਾਂ ਤੋਂ ਦੂਰ ਹੋ ਗਈ ਸੀ। ਸੁਨੀਲ ਆਪਣੇ ਬੇਟੇ ਸੰਜੇ ਦੱਤ ਦੀਆਂ ਗਲਤ ਆਦਤਾਂ ਕਾਰਨ ਕਾਫੀ ਪਰੇਸ਼ਾਨ ਰਹਿੰਦੇ ਸਨ। ਸੁਨੀਤ ਦੀ ਜ਼ਿੰਦਗੀ 'ਚ ਕਈ ਘਟਨਾਵਾਂ ਵਾਪਰੀਆਂ ਸਨ। ਉਨ੍ਹਾਂ ਨੇ ਰੇਡੀਓ ਅਨਾਊਂਸਰ ਰਾਹੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਆਖਰੀ ਸਮੇਂ ਤੱਕ ਉਹ ਇਕ ਫਿਲਮੀ ਹਸਤੀ ਅਤੇ ਰਾਜਨੇਤਾ ਵਾਂਗ ਪਛਾਣੇ ਜਾਂਦੇ ਰਹੇ। ਸੁਨੀਲ ਦੱਤ ਨੇ ਰਾਜਨੀਤੀ ਵੀ ਕੀਤੀ। ਉਹ ਸਾਲ 2004-05 ਦੌਰਾਨ ਮਨਮੋਹਨ ਸਿੰਘ ਸਰਕਾਰ 'ਚ ਖੇਡ ਵਿਭਾਗ 'ਚ ਕੈਬਿਨੇਟ ਮੰਤਰੀ ਵੀ ਰਹੇ। ਹੁਣ ਉਨ੍ਹਾਂ ਦੀ ਰਾਜਨੀਤਿਕ ਵਿਰਾਸਤ ਨੂੰ ਉਨ੍ਹਾਂ ਦੀ ਬੇਟੀ ਪ੍ਰਿਯਾ ਦੱਤ ਸੰਭਾਲ ਰਹੀ ਹੈ। 25 ਮਈ ਸਾਲ 2005 ਨੂੰ ਮੁੰਬਈ 'ਚ ਦਿਲ ਦਾ ਦੌਰਾ ਪੈਣ ਕਾਰਨ ਸੁਨੀਲ ਦੱਤ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਫਿਲਮ ਮੁੰਨਾਭਾਈ 'ਐੱਮ. ਬੀ. ਬੀ. ਐੱਸ.' ਸੀ। ਇਸ ਫਿਲਮ ਰਾਹੀਂ ਪਹਿਲੀ ਵਾਰ ਸੁਨੀਲ ਅਤੇ ਸੱਜੇ ਦੱਤ ਇਕੱਠੇ ਪਰਦੇ 'ਤੇ ਦਿਖੇ ਸਨ।
ਲੁਧਿਆਣੇ ਦੇ ਮੁੰਡੇ ਦਾ ਫੈਨ ਹੋਇਆ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (ਦੇਖੋ ਤਸਵੀਰਾਂ)
NEXT STORY