ਚੰਡੀਗੜ੍ਹ— ਦੇਸ਼ ਲਈ ਜਾਨ ਦੇਣ ਵਾਲੇ ਸ਼ਹੀਦ ਦੀ ਪਤਨੀ ਤੇ ਪਰਿਵਾਰ ਦਾ ਇਹ ਹਾਲ ਹੋਵੇਗਾ, ਸ਼ਾਇਦ ਉਸ ਨੇ ਕਦੇ ਸੋਚਿਆ ਨਹੀਂ ਹੋਵੇਗਾ। ਜੇ ਇਸ ਗੱਲ ਦਾ ਥੋੜ੍ਹਾ ਜਿਹਾ ਵੀ ਇਲਮ ਉਸ ਨੂੰ ਹੁੰਦਾ ਤਾਂ ਸ਼ਾਇਦ ਉਹ ਆਪਣੀ ਜਾਨ ਆਪਣੇ ਦੇਸ਼ ਲਈ ਨਾ ਵਾਰਦਾ ਤੇ ਆਪਣੇ ਪਰਿਵਾਰ ਨੂੰ ਕਮਾ ਕੇ ਹੋਰਾਂ ਵਾਂਗ ਆਰਾਮ ਦੀ ਜ਼ਿੰਦਗੀ ਦਿੰਦਾ। ਚੰਡੀਗੜ੍ਹ ਵਿਚ ਹੋਏ ਨਾਇਲਿਟ ਹਾਦਸੇ ਵਿਚ ਸ਼ਹੀਦ ਹੋਏ ਏਅਰਫੋਰਸ ਦੇ ਏਅਰਫਾਈਟਰ ਰਵਿੰਦਰ ਦੀ ਪਤਨੀ ਦਾ ਹਾਲ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਇਸ ਦੇਸ਼ ਵਿਚ ਸ਼ਹੀਦ ਹੋਣਾ ਮਾਣ ਵਾਲੀ ਨਹੀਂ ਸਗੋਂ ਸ਼ਰਮਿੰਦਗੀ ਵਾਲੀ ਗੱਲ ਹੈ।
ਸ਼ਹੀਦ ਏਅਰਫਾਈਟਰ ਰਵਿੰਦਰ ਦੀ ਪਤਨੀ ਸਾਵਿਤਰਾ ਰਾਣੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਸ਼ਹੀਦੀ ਤੋਂ ਬਾਅਦ ਹਰ ਨੇਤਾ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਅੱਜ ਉਸ ਦਾ ਪਰਿਵਾਰ ਛੋਟੀ-ਛੋਟੀ ਗੱਲ ਲਈ ਦੂਜਿਆਂ ਦਾ ਮੌਥਾਜ ਹੈ। ਸਨਮਾਨ ਦੇ ਨਾਂ 'ਤੇ ਕਦੇ ਫਾਇਰ ਡੇ, ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ 'ਤੇ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਅਤੇ ਦੋ ਮਿੰਟਾਂ ਦੇ ਭਾਸ਼ਣ ਦੇ ਕੇ ਨੇਤਾ ਉਨ੍ਹਾਂ ਨੂੰ ਉਮਰਾਂ ਦਾ ਰੋਣਾ ਰੁਆ ਕੇ ਚਲੇ ਜਾਂਦੇ ਹਨ ਪਰ ਉਨ੍ਹਾਂ ਦੇ ਦੁੱਖ ਦੂਰ ਨਹੀਂ ਕੀਤੇ ਜਾਂਦੇ। ਸਮਾਗਮਾਂ ਵਿਚ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ।
ਸਾਵਿਤਰਾ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਅਜਿਹਾ ਕਿਸੇ ਨੇਤਾ ਦਾ ਦਰ ਨਹੀਂ, ਜਿੱਥੇ ਉਹ ਨਾ ਗਈ ਪਰ ਉਸ ਨੂੰ ਕੁਝ ਨਾ ਮਿਲਿਆ। ਰਵਿੰਦਰ ਦੀ ਸ਼ਹੀਦੀ ਤੋਂ ਬਾਅਦ ਨਗਰ ਨਿਗਮ ਨੇ ਉਨ੍ਹਾਂ ਦੇ ਪਰਿਵਾਰ ਨੂੰ 20 ਲੱਖ ਦਾ ਮੁਆਵਜ਼ਾ ਅਤੇ ਧੀਰਜ ਨੂੰ ਨੌਕਰੀ ਦੇਣ ਦਾ ਪ੍ਰਸਤਾਵ ਦਿੱਤਾ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਨਿੱਕਾ ਪੈਸਾ ਨਹੀਂ ਮਿਲਿਆ। ਹੋਰ ਤਾਂ ਹੋਰ ਸ਼ਹੀਦ ਦੇ ਹੋਣਹਾਰ ਬੱਚਿਆਂ ਨੂੰ ਪੜ੍ਹਾਈ ਲਈ ਵੀ ਤਰਲੇ ਕਰਨੇ ਪੈ ਰਹੇ ਸਨ। ਸਕੂਲਾਂ ਦੀਆਂ ਫੀਸਾਂ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਦਾਖਲਾ ਵੀ ਨਹੀਂ ਮਿਲ ਰਿਹਾ, ਜਦੋਂ ਕਿ ਪਹਿਲਾਂ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਫ੍ਰੀ ਹੋਵੇਗੀ।
ਰੋਂਦੀਆਂ ਚੀਕਾਂ ਨਾਲ ਭਰ ਗਿਆ ਸ਼ਹਿਰ, ਜਦੋਂ ਉੱਠੀਆਂ ਛੇ ਦੋਸਤਾਂ ਦੀਆਂ ਅਰਥੀਆਂ (ਦੇਖੋ ਤਸਵੀਰਾਂ)
NEXT STORY