ਇੰਦੌਰ— ਜ਼ਿੰਦਗੀ ਭਰ ਨਾਲ ਰਹਿਣ ਦੇ ਵਾਅਦੇ ਤਾਂ ਸਾਰੇ ਦੋਸਤ ਕਰਦੇ ਹਨ ਪਰ ਇਕੱਠੇ ਮੌਤ ਕਿਸੇ-ਕਿਸੇ ਨੂੰ ਆਉਂਦੀ ਹੈ ਤੇ ਜਦੋਂ ਕਿਤੇ ਅਜਿਹਾ ਹੁੰਦਾ ਹੈ ਤਾਂ ਅਜਿਹਾ ਤ੍ਰਾਹ ਮਚਦਾ ਹੈ ਕਿ ਦੇਖਣ ਵਾਲੇ ਦਾ ਕਾਲਜਾ ਬਾਹਰ ਨੂੰ ਆ ਜਾਏ। ਮਾਮਲਾ ਹੈ ਇੰਦੌਰ ਦਾ, ਜਿੱਥੇ ਜਦੋਂ ਇਕੱਠੇ ਛੇ ਦੋਸਤਾਂ ਦੀਆਂ ਅਰਥੀਆਂ ਉੱਠੀਆਂ ਤਾਂ ਸ਼ਹਿਰ ਦਾ ਚੱਪਾ-ਚੱਪਾ ਰੋ ਪਿਆ। ਇਨ੍ਹਾਂ ਦੀ ਆਖਰੀ ਯਾਤਰਾ ਜਿੱਥੋਂ ਵੀ ਲੰਘੀ, ਲੋਕਾਂ ਨੇ ਖੜ੍ਹੇ ਹੋ-ਹੋ ਕੇ ਤੱਕਿਆ ਤੇ ਭਿੱਜੀਆਂ ਅੱਖਾਂ ਨਾਲ ਇਨ੍ਹਾਂ ਦੋਸਤਾਂ ਨੂੰ ਵਿਦਾਈ ਦਿੱਤੀ।
ਐਤਵਾਰ ਸ਼ਾਮ ਨੂੰ ਬੜਵਾਹ ਦੇ ਨੇੜੇ ਉਮਰੀਆ ਵਿਚ ਹੋਏ ਸੜਕ ਹਾਦਸੇ ਵਿਚ ਇਨ੍ਹਾਂ ਸਾਰੇ ਦੋਸਤਾਂ ਦੀ ਮੌਤ ਹੋਈ। ਹਾਦਸੇ 'ਚ ਬਚੇ ਵਿਨੋਦ ਯਾਦਵ ਨੇ ਦੱਸਿਆ ਕਿ ਉਸ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਸਾਰੇ ਦੋਸਤਾਂ ਨੂੰ ਮੌਤ ਦੇ ਮੂੰਹ ਵਿਚ ਜਾਂਦੇ ਹੋਏ ਦੇਖਿਆ। ਵਿਨੋਦ ਨੇ ਦੱਸਿਆ ਕਿ ਉਨ੍ਹਾਂ ਦੇ ਦੋਸਤ ਸੰਤੋਸ਼ ਦਾ ਜਨਮਦਿਨ ਸੀ। ਉਸ ਦਾ ਜਨਮਦਿਨ ਮਨਾਉਣ ਲਈ ਉਹ ਦੋ ਕਾਰਾਂ ਵਿਚ ਸਵਾਰ ਹੋ ਕਏ ਖੇੜੀਘਾਟ ਇਕ ਢਾਬੇ ਵਿਚ ਖਾਣਾ ਖਾਣ ਜਾ ਰਹੇ ਸਨ। ਰਸਤੇ 'ਚ ਉਮਰੀਆ ਪਿੰਡ ਦੇ ਨੇੜੇ ਉਨ੍ਹਾਂ ਦੀ ਲਾਂਸਰ ਗੱਡੀ ਕੰਟੇਨਰ ਨਾਲ ਟਕਰਾਅ ਗਈ। ਟੱਕਰ ਇੰਨੀਂ ਜ਼ਬਰਦਸਤ ਸੀ ਕਿ ਕਾਰ 'ਚ ਸਾਵਰ 7 ਲੋਕਾਂ 'ਚੋਂ ਪੰਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ ਵਿਚ ਅਰਵਿੰਦ ਅਤੇ ਸੂਰਜ ਗੰਭੀਰ ਰੂਪ ਨਾਲ ਜ਼ਖਮੀ ਹੋਏ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਸੋਮਵਾਰ ਨੂੰ ਅਰਵਿੰਦ ਨੇ ਵੀ ਦਮ ਤੋੜ ਦਿੱਤਾ। ਮਰਨ ਵਾਲਿਆਂ ਵਿਚ ਅਰਵਿੰਦ (28), ਸੰਤੋਸ਼ (23), ਰਵੀ (24), ਰਾਹੁਲ (23) ਰਾਜੂ (22) ਤੇ ਮੋਤੀਲਾਲ (40) ਸ਼ਾਮਲ ਸਨ।
ਸੋਮਵਾਰ ਨੂੰ ਇਲਾਜ ਦੌਰਾਨ ਮੌਤ ਦੇ ਮੂੰਹ 'ਚ ਜਾਣ ਵਾਲੇ ਅਰਵਿੰਦ ਦੀ ਪਤਨੀ ਨੂੰ ਜਦੋਂ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਖੁਸ਼ਕਿਸਮਤੀ ਨਾਲ ਉਹ ਤਾਰਾਂ ਵਿਚ ਉਲਝ ਕੇ ਬਚ ਗਈ ਤੇ ਗਮ ਦੇ ਮਾਹੌਲ 'ਚ ਇਕ ਹੋਰ ਦੁੱਖ ਦੀ ਖਬਰ ਆਉਣੋਂ ਟਲ ਗਈ।
ਡਾਕਟਰ ਪਤੀ ਦੀ ਕਰਤੂਤ ਸੁਣ ਕੇ ਕਹੋਗੇ, ਇਹਦੇ ਨਾਲੋਂ ਧੀਆਂ ਕੁਆਰੀਆਂ ਹੀ ਚੰਗੀਆਂ? (ਦੇਖੋ ਤਸਵੀਰਾਂ)
NEXT STORY