ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੋਮਵਾਰ ਨੂੰ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਦੇ ਚੱਲਦੇ ਪ੍ਰਸ਼ਾਸਨ ਨੂੰ ਇਕ ਹਾਈਵੇਅ ਸਮੇਤ 70 ਤੋਂ ਵੱਧ ਸੜਕਾਂ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ-ਕਿਨੌਰ ਸੜਕ (ਰਾਸ਼ਟਰੀ ਹਾਈਵੇਅ- 5) ਕਿਨੌਰ ਜ਼ਿਲ੍ਹੇ ਦੇ ਨਾਥਪਾ 'ਸਲਾਈਡਿੰਗ ਪੁਆਇੰਟ' ਦੇ ਨੇੜੇ ਬੰਦ ਕਰ ਦਿੱਤੀ ਗਈ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ ਨੈਸ਼ਨਲ ਹਾਈਵੇਅ-5 ਤੋਂ ਇਲਾਵਾ 70 ਸੜਕਾਂ 'ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਇਨ੍ਹਾਂ 'ਚੋਂ ਮੰਡੀ 'ਚ 31, ਸ਼ਿਮਲਾ 'ਚ 26, ਸਿਰਮੌਰ ਅਤੇ ਕਿਨੌਰ 'ਚ 4-4, ਹਮੀਰਪੁਰ ਅਤੇ ਕੁੱਲੂ 'ਚ 2-2 ਅਤੇ ਕਾਂਗੜਾ ਜ਼ਿਲ੍ਹੇ ਵਿਚ ਇਕ ਸੜਕ ’ਤੇ ਆਵਾਜਾਈ ਰੋਕੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ 84 ਟਰਾਂਸਫਾਰਮਰ ਅਤੇ 51 ਜਲ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ। ਸੂਬੇ ਦੇ ਕੁਝ ਹਿੱਸਿਆਂ 'ਚ ਐਤਵਾਰ ਸ਼ਾਮ ਤੋਂ ਦਰਮਿਆਨਾ ਮੀਂਹ ਪਿਆ।
ਸ਼ਿਮਲਾ ਦੇ ਖੇਤਰੀ ਮੌਸਮ ਵਿਭਾਗ ਨੇ 11-12 ਜੁਲਾਈ ਨੂੰ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ, ਤੂਫਾਨ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ ਕਰਦੇ ਹੋਏ 'ਯੈਲੋ ਅਲਰਟ' ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ 'ਯੈਲੋ ਅਲਰਟ' ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਤੇਜ਼ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰ ਸਕਦਾ ਹੈ ਅਤੇ ਅਹਿਮ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਦੇਸ਼ ਵਿਚ ਮੌਸਮ ਸੰਬੰਧੀ ਅਲਰਟ ਜਾਰੀ ਕਰਨ ਲਈ ਚਾਰ ਰੰਗਾਂ ਦੀ ਵਰਤੋਂ ਕਰਦਾ ਹੈ। ਹਰਾ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ ( ਨਿਗਰਾਨੀ ਰੱਖੋ), ਸੰਤਰੀ (ਤਿਆਰ ਰਹੋ) ਅਤੇ ਲਾਲ (ਕਾਰਵਾਈ/ਸਹਾਇਤਾ ਦੀ ਲੋੜ) ਲਈ ਹੁੰਦਾ ਹੈ।
ਉਪ ਰਾਜਪਾਲ ਦੇ ਨਿਰਦੇਸ਼ਾਂ ਤੋਂ ਬਾਅਦ 5 ਹਜ਼ਾਰ ਸਕੂਲ ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਮੁਲਤਵੀ
NEXT STORY