ਲੁਧਿਆਣਾ - ਕਹਿੰਦੇ ਨੇ ਇਸ਼ਕ ਅੰਨ੍ਹਾ ਹੁੰਦਾ ਹੈ ਇਹ ਉਮਰਾਂ ਨਹੀਂ ਦੇਖਦਾ। ਕੁਝ ਅਜਿਹਾ ਹੀ ਮਾਮਲਾ ਲੁਧਿਆਣਾ ਦਾ ਸਾਹਮਣੇ ਆਇਆ ਹੈ। ਜਿਥੇ ਪੀੜਤ ਪਤੀ ਨੇ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਮੰਗਦੇ ਹੋਏ ਕਿਹਾ ਕਿ ਇਸ਼ਕ ਵਿਚ ਅੰਨ੍ਹੀ ਹੋਈ ਉਸਦੀ 32 ਸਾਲਾ ਪਤਨੀ ਇਕ 20 ਸਾਲਾ ਦੇ ਨੌਜਵਾਨ ਨਾਲ ਫਰਾਰ ਹੋ ਗਈ ਹੈ, ਜਦੋਂ ਕਿ ਉਸਦਾ ਖੁਦ ਦਾ 15 ਸਾਲ ਦਾ ਬੇਟਾ ਹੈ। ਉਸਨੇ ਆਪਣੀ ਦੁੱਖਭਰੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਉਹ 25 ਸਾਲ ਤੋਂ ਏਵਨ ਸਾਈਕਲ ਵਿਚ ਕੰਮ ਕਰਦਾ ਹੈ, ਉਸਦੀ ਪਹਿਲੀ ਪਤਨੀ ਦੀ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਉਸ ਸਮੇਂ ਉਸਦਾ ਬੇਟਾ ਪੰਜ ਸਾਲ ਦਾ ਸੀ। ਉਸਦੀ ਦੇਖ ਭਾਲ ਕਰਨ ਲਈ ਉਸਨੇ ਦੂਸਰਾ ਵਿਆਹ ਕਰ ਲਿਆ।
ਪਿਛਲੇ 10 ਸਾਲ ਤੋਂ ਉਹ ਖੁਸ਼ੀ-ਖੁਸ਼ੀ ਰਹਿ ਰਹੇ ਸਨ। 9 ਜੂਨ ਨੂੰ ਜਦੋਂ ਉਹ ਕੰਮ ਤੋਂ ਵਾਪਸ ਘਰ ਆਇਆ ਤਾਂ ਉਸਦੀ ਪਤਨੀ ਘਰ ਨਹੀਂ ਸੀ, ਜਦੋਂ ਕਿ ਉਸਦਾ ਬੇਟਾ ਇਕੱਲਾ ਸੀ ਉਸ ਨੂੰ ਪੁੱਛਣ 'ਤੇ ਉਸਨੇ ਦੱਸਿਆ ਕਿ ਉਸਦੀ ਮਾਂ ਕਿਤੇ ਚਲੀ ਗਈ ਹੈ।
ਉਹ ਦੋ ਦਿਨ ਤਕ ਆਪਣੀ ਪਤਨੀ ਦੀ ਭਾਲ ਵਿਚ ਲੱਗਾ ਰਿਹਾ, ਅੰਤ ਉਸਨੂੰ ਕਿਸੇ ਨੇ ਦੱਸਿਆ ਕਿ ਉਹ ਇਲਾਕੇ ਦੇ ਹੀ ਇਕ 20 ਸਾਲਾ ਨੌਜਵਾਨ ਨਾਲ ਕਿਤੇ ਜਾਂਦੇ ਹੋਈ ਦੇਖੀ ਗਈ ਹੈ। ਪਤਾ ਕਰਨ 'ਤੇ ਪਤਾ ਲੱਗਾ ਕਿ ਉਸ ਦਿਨ ਤੋਂ ਉਹ ਨੌਜਵਾਨ ਵੀ ਘਰ ਤੋਂ ਗਾਇਬ ਹੈ ਅਤੇ ਦੋਨਾਂ ਦੇ ਮੋਬਾਈਲ ਫੋਨ ਵੀ ਬੰਦ ਹਨ। ਉਹ ਨੌਜਵਾਨ ਬੇਰੁਜ਼ਗਾਰ ਹੈ, ਜਦੋਂਕਿ ਉਸਦੀ ਪਤਨੀ ਘਰ ਤੋਂ 10 ਹਜ਼ਾਰ ਦੀ ਨਕਦੀ ਅਤੇ ਏ. ਟੀ. ਐੱਮ. ਕਾਰਡ ਵੀ ਨਾਲ ਲੈ ਗਈ ਹੈ। ਜਿਸ ਬਾਬਤ ਉਸਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਲਕਾ ਸਮਰਾਲਾ ਦੀ ਸਿਆਸਤ 'ਚ ਧਮਾਕਾ?
NEXT STORY