ਮੁੰਬਈ-ਫਿਲਮ ਅਦਾਕਾਰਾ ਦੀਪਿਕਾ ਪਾਦੁਕੋਣ ਮੁੰਬਈ ਅਕੈਡਮੀ ਆਫ ਮੂਵਿੰਗ ਈਮੇਜ਼ (ਐੱਮ. ਏ. ਐੱਮ. ਆਈ.) ਫਿਲਮ ਮਹਾਉਤਸਵ ਦੇ ਬੋਰਡ ਆਫ ਟਰੱਸਟੀਜ਼ ਵਿਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਹੁਨਰਬਾਜ਼ਾਂ ਦੀ ਖੋਜ ਦਾ ਸ਼ਾਨਦਾਰ ਮੰਚ ਹੈ।
ਬੋਰਡ ਦੇ ਹੋਰ ਮੈਂਬਰਾਂ ਵਿਚ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ, ਫਰਹਾਨ ਅਖਤਰ, ਕਰਨ ਜੌਹਰ ਦਾ ਨਾਂ ਸ਼ਾਮਲ ਹੈ। ਪਿਛਲੇ ਸਾਲ ਐੱਮ. ਏ. ਐੱਮ. ਆਈ. ਫਿਲਮ ਉਤਸਵ ਨੂੰ ਪਿਛਲੇ ਸਾਲ ਲੋੜੀਂਦਾ ਫੰਡ ਨਹੀਂ ਮਿਲ ਸਕਿਆ ਸੀ ਪਰ ਇਸ ਵਾਰ ਕਈ ਮਸ਼ਹੂਰ ਹਸਤੀਆਂ ਨੇ ਸਮਾਰੋਹ ਦੇ ਆਯੋਜਨ ਲਈ ਖੁੱਲ੍ਹੇ ਦਿਲ ਨਾਲ ਦਾਨ ਕੀਤੇ ਹਨ।
ਐੱਮ. ਏ. ਐੱਮ. ਆਈ. ਵਿਚ ਨਵੀਂ ਜਾਨ ਪਾਉਣ ਲਈ ਨਿਰਮਾਤਾ-ਨਿਰਦੇਸ਼ਕ ਕਿਰਨ ਰਾਵ ਅਤੇ ਫਿਲਮ ਸਮੀਖਿਅਕ ਅਨੁਪਮ ਚੋਪੜਾ ਦੇ ਹੱਥ ਵਿਚ ਸੰਸਥਾ ਦੀ ਕਮਾਨ ਸੌਂਪਣ ਤੋਂ ਬਾਅਦ ਹੁਣ ਐੱਮ. ਏ. ਐੱਮ. ਆਈ. ਨਵੇਂ ਬੋਰਡ ਆਫ ਟਰੱਸਟੀਜ਼ ਨਾਲ ਤਿਆਰ ਹੈ। ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਨਿਰਮਾਤਾ ਸਿਧਾਰਥ ਰਾਏ ਕਪੂਰ ਵੀ ਸੰਸਥਾ ਦੇ ਬੋਰਡ ਆਫ ਟਰੱਸਟੀਜ਼ ਵਿਚ ਸ਼ਾਮਲ ਹਨ।
ਮਰਹੂਮ ਗਾਇਕ 'ਧਰਮਪ੍ਰੀਤ' ਦੇ ਸਾਦਗੀ ਭਰੇ Sad Songs 'ਤੇ ਇਕ ਨਜ਼ਰ (ਵੀਡੀਓ)
NEXT STORY