ਜਲੰਧਰ-ਪੰਜਾਬੀ ਗਾਇਕੀ ਦੇ ਖੇਤਰ 'ਚ ਆਪਣੇ ਸਿੱਧੇ ਜਿਹੇ ਉਦਾਸ ਗਾਣਿਆਂ ਰਾਹੀਂ ਲੋਕਾਂ ਦੇ ਦਿਲਾਂ 'ਚ ਵਸ ਜਾਣ ਵਾਲੇ ਗਾਇਕ ਧਰਮਪ੍ਰੀਤ ਦੀ ਮੌਤ ਨੇ ਸਭ ਨੂੰ ਡੂੰਘਾ ਝਟਕਾ ਦਿੱਤਾ ਹੈ ਅਤੇ ਇਹ ਗੱਲ ਲੋਕਾਂ ਦੀ ਸਮਝ ਤੋਂ ਪਰੇ ਹੈ ਕਿ ਆਪਣੇ ਗੀਤਾਂ ਰਾਹੀਂ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਉਣ ਵਾਲਾ ਗਾਇਕ ਉਨ੍ਹਾਂ ਨੂੰ ਸਦੀਵੀਂ ਵਿਛੋੜਾ ਦੇ ਗਿਆ ਹੈ।
ਧਰਮਪ੍ਰੀਤ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਤਾਂ ਸਕੂਲ ਤੋਂ ਹੀ ਕਰ ਦਿੱਤੀ ਸੀ। ਸਕੂਲ ਦੀ ਬਾਲ ਸਭਾ 'ਚ ਗੀਤ ਗਾਉਂਦਾ ਧਰਮਪ੍ਰੀਤ ਆਪਣੇ ਤਾਏ ਗੁਰਦੇਵ ਸਿੰਘ ਨਾਲ ਕਵੀਸ਼ਰੀ ਵਾਰਾਂ ਗਾਉਣ ਲੱਗਾ। ਧਰਮਪ੍ਰੀਤ ਨੇ ਸਭ ਤੋਂ ਪਹਿਲਾਂ 1993 'ਚ 'ਖਤਰਾ ਹੈ ਸੋਹਣਿਆਂ ਨੂੰ' ਐਲਬਮ ਕੱਢੀ ਸੀ ਪਰ ਪੂਰੇ ਪੰਜਾਬ 'ਚ ਤਹਿਲਕਾ ਤਾਂ ਉਸ ਸਮੇਂ ਮਚ ਗਿਆ, ਜਦੋਂ 1997 'ਚ ਧਰਮਪ੍ਰੀਤ ਨੇ 'ਦਿਲ ਨਾਲ ਖੇਡਦੀ ਰਹੀ' ਟੇਪ ਕੱਢੀ।
ਇਹ ਟੇਪ ਇੰਨੀ ਮਸ਼ਹੂਰ ਹੋਈ ਕਿ ਉਹ ਰਾਤੋ-ਰਾਤ ਸਟਾਰ ਬਣ ਗਿਆ। ਧਰਮਪ੍ਰੀਤ ਨੇ ਪੰਜਾਬੀ ਇੰਡਸਟਰੀ ਨੂੰ ਕਾਫੀ ਵੱਡੇ ਹਿੱਟ ਗਾਣੇ ਦਿੱਤੇ, ਜੋ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ। ਉਨ੍ਹਾਂ ਦੇ ਮਸ਼ਹੂਰ ਹਿੱਟ ਗਾਣਿਆਂ 'ਚ 'ਦਿਲ ਨਾਲ ਖੇਡਦੀ ਰਹੀ', 'ਟੁੱਟੇ ਦਿਲ ਨਹੀਂ ਜੁੜਦੇ', 'ਤੂੰ ਬਹਿ ਕੇ ਗੱਲ ਮੁਕਾ ਲੈ', 'ਐਨਾ ਕਦੇ ਵੀ ਨੀ ਰੋਇਆ', 'ਦਿਲ ਕਿਸੇ ਹੋਰ ਦਾ' ਅਤੇ 'ਮੈਥੋਂ ਭੁੱਲਿਆ ਨੀ ਜਾਣਾ' ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਧਰਮਪ੍ਰੀਤ ਨੇ ਸੁਦੇਸ਼ ਕੁਮਾਰੀ ਅਤੇ ਮਿਸ ਪੂਜਾ ਨਾਲ ਦੋਗਾਣਾ ਐਲਬਮਾਂ ਵੀ ਆਈਆਂ ਸਨ, ਜੋ ਲੋਕਾਂ ਦੇ ਦਿਲਾਂ 'ਤੇ ਛਾ ਗਈਆਂ।
ਅੰਮ੍ਰਿਤਸਰ ਜੇਲ ਪੁੱਜਾ ਦਵਿੰਦਰਪਾਲ ਸਿੰਘ ਭੁੱਲਰ (ਵੀਡੀਓ)
NEXT STORY