ਮੁੰਬਈ- ਅਦਾਕਾਰਾ ਕੰਗਨਾ ਰਣਾਓਤ ਅਤੇ ਇਮਰਾਨ ਖਾਨ ਦੀ ਆਉਣ ਵਾਲੀ ਫਿਲਮ 'ਕੱਟੀ ਬੱਟੀ' ਦੀ ਫਰਸਟ ਲੁੱਕ ਸਾਹਮਣੇ ਆਈ ਹੈ। ਪੋਸਟਰ 'ਚ ਦੋਵੇ ਸਿਤਾਰਿਆਂ ਦੇ ਸਿਰਫ ਪੈਰ ਦਿਖਾਈ ਦੇ ਰਹੇ ਹਨ ਪਰ ਕੰਗਨਾ ਦੇ ਪੈਰ 'ਤੇ ਟੈਟੂ ਨਜ਼ਰ ਆ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਫਿਲਮ 'ਚ ਕੰਗਨਾ ਪਾਇਲ ਨਾਂ ਦੀ ਲੜਕੀ ਦੇ ਕਿਰਦਾਰ 'ਚ ਹੋਵੇਗੀ, ਜੋ ਮੈਡੀ (ਇਮਰਾਨ ਖਾਨ) ਨਾਲ ਪਿਆਰ ਕਰਨ ਲੱਗਦੀ ਹੈ। ਇੰਨਾ ਹੀ ਨਹੀਂ ਦੋਵੇ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣਾ ਵੀ ਸ਼ੁਰੂ ਕਰ ਦਿੰਦੇ ਹਨ। ਦੋਵਾਂ ਦੀ ਕਹਾਣੀ 'ਚ ਕਈ ਮੋੜ ਆਉਂਦੇ ਹਨ। ਇਹ ਫਿਲਮ ਉਨ੍ਹਾਂ ਦੀ ਇਸੇ ਲਵ ਲਾਈਫ 'ਤੇ ਆਧਾਰਿਤ ਹੈ। ਚਰਚਾ ਹੋ ਰਹੀ ਹੈ ਕਿ ਇਸ ਸਾਲ 'ਚ ਕੰਗਨਾ ਬੋਲਡ ਲੁੱਕ ਯਾਨੀ ਕੇ ਬਿਨ੍ਹਾਂ ਵਾਲਾਂ ਦੇ ਦਿਖਾਈ ਦੇਵੇਗੀ। ਸੂਤਰਾਂ ਮੁਤਾਬਕ 'ਕੱਟੀ ਬੱਟੀ' 'ਚ ਕੰਗਨਾ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਵੇਗੀ ਜੋ ਜਾਨਲੇਵਾ ਬੀਮਾਰੀ ਨਾਲ ਪੀੜਤ ਹੋਵੇਗੀ। ਇਹ ਕਾਰਨ ਹੈ ਕਿ ਉਹ ਹੌਲੀ-ਹੌਲੀ ਆਪਣੇ ਵਾਲ ਖੋਹ ਦਿੰਦੀ ਹੈ। ਫਿਲਮ 'ਚ ਗੰਜਾ ਦਿਖਣ ਲਈ ਉਹ ਪ੍ਰੋਸਥੇਟੀਕਸ ਟਕਨਾਲੋਜੀ ਦੀ ਵਰਤੋਂ ਕਰੇਗੀ। ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫਿਲਮ ਇਸ ਸਾਲ 18 ਸਤੰਬਰ ਨੂੰ ਰਿਲੀਜ਼ ਹੋਵੇਗੀ।
ਦਿਵਿਆਂਕਾ ਨਾਲ ਬ੍ਰੇਕਅਪ ਤੋਂ ਬਾਅਦ ਹੁਣ ਇਸ ਨੂੰ ਡੇਟ ਕਰ ਰਹੇ ਹਨ ਟੀਵੀ ਦੇ 'ਮਹਾਰਾਣਾ ਪ੍ਰਤਾਪ'! (ਦੇਖੋ ਤਸਵੀਰਾਂ)
NEXT STORY