ਮੁੰਬਈ- ਆਪਣੀ ਗਰਲਫ੍ਰੈਂਡ ਦਿਵਿਆਂਕਾ ਤ੍ਰਿਪਾਠੀ ਨਾਲ ਬ੍ਰੇਕਅਪ ਤੋਂ ਬਾਅਦ ਹੁਣ ਅਦਾਕਾਰ ਸ਼ਰਦ ਮਲਹੋਤਰਾ ਹੁਣ ਕਿਸੇ ਹੋਰ ਨਾਲ ਇਸ਼ਕ ਫਰਮਾਉਂਦੇ ਹੋਏ ਨਜ਼ਰ ਆ ਰਹੇ ਹਨ। ਖਬਰ ਹੈ ਕਿ ਇਨ੍ਹੀਂ ਦਿਨੀਂ ਉਹ ਸੀਰੀਅਲ ਮਹਾਰਾਣਾ ਪ੍ਰਤਾਪ 'ਚ ਆਪਣੀ ਕੋ-ਅਦਾਕਾਰਾ ਅਜਬਦੇ ਉਰਫ ਰਚਨਾ ਪਾਰੂਲਕਰ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਰਹੇ ਹਨ। ਸੂਤਰ ਤਾਂ ਇਹ ਵੀ ਕਹਿੰਦੇ ਹਨ ਕਿ ਉਹ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ ਸ਼ਰਦ ਅਤੇ ਰਚਨਾ ਅਜਿਹੀ ਕਿਸੇ ਵੀ ਗੱਲ ਤੋਂ ਮਨ੍ਹਾ ਕਰ ਰਹੇ ਹਨ। ਰਚਨਾ ਨੇ ਤਾਂ ਮਾਮਲੇ 'ਚ ਸਫਾਈ ਵੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਸ਼ਰਦ ਇਕ ਬਹੁਤ ਚੰਗੇ ਇਨਸਾਨ ਹਨ ਅਤੇ ਅਸੀਂ ਸਿਰਫ ਇਕੱਠੇ ਕੰਮ ਕਰਦੇ ਹਾਂ। ਉਧਰ ਸ਼ਰਦ ਦਾ ਆਪਣਾ ਤਰਕ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਬ੍ਰੇਕਅੱਪ ਤੋਂ ਬਾਅਦ ਅਜਿਹੀਆਂ ਅਫਵਾਹਾਂ ਆਈਆਂ ਹਨ ਪਰ ਇਸ ਨਾਲ ਉਸ ਦੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਵੇਗਾ। ਦੱਸਿਆ ਜਾਂਦਾ ਹੈ ਕਿ ਦਿਵਿਆਂਕਾ ਅਤੇ ਸ਼ਰਦ ਦਾ ਰਿਸ਼ਤਾ ਇਸ ਸਾਲ ਮਾਰਚ 'ਚ ਟੁੱਟਿਆ ਸੀ। ਇਸ ਤੋਂ ਪਹਿਲਾਂ ਉਹ 7 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਦੇ ਰਹੇ। ਦੋਵਾਂ ਦੀ ਲਵ ਸਟੋਰੀ ਟੀਵੀ ਸੀਰੀਅਲ 'ਬਣੁ ਮੈਂ ਤੇਰੀ ਦੁਲਹਣ' ਦੇ ਸੈੱਟ 'ਤੇ ਸ਼ੁਰੂ ਹੋਈ ਸੀ। ਸਾਲਾਂ ਤੱਕ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਮਾਰਚ 'ਚ ਖੁਦ ਸ਼ਰਦ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਦਿਵਿਆਂਕਾ ਨਾਲ ਉਸ ਦਾ ਰਿਸ਼ਤਾ ਟੁੱਟ ਗਿਆ ਹੈ।
ਸੰਨੀ ਹੀ ਨਹੀਂ ਇਹ ਅਭਿਨੇਤਰੀਆਂ ਵੀ ਮਸ਼ਹੂਰ ਹਨ ਐਡਲਟ ਫਿਲਮਾਂ ਲਈ (ਦੇਖੋ ਤਸਵੀਰਾਂ)
NEXT STORY