ਮੁੰਬਈ- ਅਦਾਕਾਰਾ ਪੂਜਾ ਭੱਟ ਦੀ ਫਿਲਮ 'ਕੈਬਰੇ' ਦੀ ਲੁੱਕ ਸਾਹਮਣੇ ਆਈ ਹੈ। ਪੂਜਾ ਭੱਟ ਦੀ ਇਸ ਫਿਲਮ 'ਚ ਰਿਚਾ ਚੱਢਾ ਇਕ ਮੁੱਖ ਰੋਲ ਕਰ ਰਹੀ ਹੈ। ਰਿਚਾ ਦੀ ਫਿਲਮ 'ਮਸਾਨ' ਨੂੰ ਹਾਲ ਹੀ 'ਚ ਹੋਏ ਕਾਨ ਫਿਲਮ ਫੈਸਟੀਵਲ 'ਚ ਕਾਫੀ ਸ਼ੰਲਾਘਾ ਮਿਲੀ ਹੈ। ਮੁੰਬਈ ਵਾਪਸ ਆਉਣ ਤੋਂ ਬਾਅਦ ਰਿਚਾ ਸਿੱਧੇ ਜੈਪੁਰ ਚਲੀ ਗਈ ਜਿਥੇ ਪੂਜਾ ਦੀ ਫਿਲਮ ਦੀ ਸ਼ੂਟਿੰਗ ਹੋਣੀ ਸੀ। ਜੈਪੁਰ 'ਚ ਪੂਜਾ ਭੱਟ ਦੇ ਡਾਇਰੈਕਸ਼ਨ 'ਚ ਫਿਲਮ 'ਕੈਬਰੇ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫਿਲਮ ਦੇ ਅੋਫੀਸ਼ੀਅਲ ਟਵਿੱਟਰ ਹੈਂਡਲ ਨਾਲ ਫਿਲਮ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਫਿਲਮ 'ਕੈਬਰੇ' 'ਚ ਰਿਚਾ ਚੱਢਾ ਦੇ ਆਪੋਜ਼ਿਟ ਗੁਲਸ਼ਨ ਦੇਵੈਯਾ ਹਨ ਜਿਨ੍ਹਾਂ ਦੀ ਪਿਛਲੀ ਫਿਲਮ 'ਹੰਟਰ' ਨੇ ਕਾਫੀ ਵਾਹਾਵਾਹੀ ਖੱਟੀ ਸੀ।
ਕੰਗਨਾ-ਇਮਰਾਨ ਦੀ 'ਕੱਟੀ ਬੱਟੀ' ਦਾ ਫਰਸਟ ਲੁੱਕ ਰਿਲੀਜ਼
NEXT STORY