ਮੁੰਬਈ- ਬਾਲੀਵੁੱਡ ਦੀ ਕੰਟਰੋਵਰਸੀ ਕੁਈਨ, ਆਈਟਮ ਗਰਲ ਰਾਖੀ ਸਾਵੰਤ ਹਮੇਸ਼ਾ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿੰਦੀ ਹੈ। ਬੀਤੇ ਦਿਨੀਂ ਉਹ ਜੈਪੁਰ 'ਚ ਇਕ ਵਿਆਹ ਸਮਾਰੋਹ 'ਚ ਸ਼ਿਰਕਤ ਕਰਨ ਪਹੁੰਚੀ। ਇਥੇ ਰਾਖੀ ਨੇ ਮੀਡੀਆ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਰਾਜ ਖੋਲ੍ਹਿਆ।
ਇਥੇ ਰਾਖੀ ਨੇ ਆਪਣੇ ਵਿਆਹ ਦੇ ਸਵਾਲ 'ਤੇ ਕਿਹਾ ਕਿ ਮੈਂ ਸਲਮਾਨ ਦੀ ਬਹੁਤ ਵੱਡੀ ਫੈਨ ਹਾਂ ਜਦੋਂ ਸਲਮਾਨ ਦਾ ਵਿਆਹ ਹੋਵੇਗਾ ਮੈਂ ਅਗਲੇ ਦਿਨ ਵਿਆਹ ਕਰ ਲਾਵਾਂਗੀ। ਦੱਸਿਆ ਜਾਂਦਾ ਹੈ ਕਿ 2 ਅਗਸਤ 2009 'ਚ ਟੀਵੀ ਰਿਐਲਿਟੀ ਸ਼ੋਅ 'ਰਾਖੀ ਦਾ ਸਵੰਬਰ' 'ਚ ਰਾਖੀ ਨੇ ਕੈਨੇਡੀਅਨ ਬਿਜ਼ਨੈੱਸਮੈਨ ਇਲੇਸ਼ ਪਰੂਜਨਵਾਲਾ ਨੂੰ ਆਪਣਾ ਜੀਵਨਸਾਥੀ ਚੁਣਿਆ ਸੀ। ਭਾਰਤ 'ਚ ਪਹਿਲੀ ਵਾਰ ਕਿਸੇ ਨੇ ਟੀਵੀ 'ਤੇ ਆਪਣਾ ਜੀਵਨਸਾਥੀ ਚੁਣਿਆ ਪਰ ਰਾਖੀ ਨੇ ਉਸ ਨਾਲ ਵਿਆਹ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਰਾਖੀ ਦਾ ਕੋਰੀਓਗ੍ਰਾਫੀ ਅਭਿਸ਼ੇਕ ਦੇ ਨਾਲ ਵੀ ਕਾਫੀ ਸਮੇਂ ਤੱਕ ਅਫੇਅਰ ਸੀ ਜੋ ਕਿ ਬਾਅਦ 'ਚ ਟੁੱਟ ਗਿਆ ਸੀ। ਖੈਰ ਇਨ੍ਹੀਂ ਦਿਨੀਂ ਮੀਕਾ ਸਿੰਘ ਦੇ ਲਈ ਆਪਣੀ ਦੋਸਤੀ ਦਿਖਾ ਰਾਖੀ ਕਿਸ ਨਾਲ ਵਿਆਹ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇੰਸਟਾਗ੍ਰਾਮ 'ਤੇ ਚੜ੍ਹਿਆ ਆਇਫਾ ਦਾ ਬੁਖਾਰ (ਦੇਖੋ ਤਸਵੀਰਾਂ)
NEXT STORY