ਮੁੰਬਈ- ਫਾਦਰਸ ਡੇ 'ਤੇ ਸੰਜੇ ਦੱਤ ਦੀ ਵੱਡੀ ਬੇਟੀ ਤ੍ਰਿਸ਼ਾਲਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਬਹੁਤ ਯਾਦ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਉਸ ਨੇ ਫਾਦਰਸ ਡੇ ਦਾ ਸੁਨੇਹਾ ਭੇਜ ਦਿੱਤਾ ਹੈ ਪਰ ਉਨ੍ਹਾਂ ਦੇ ਫੈਨਜ਼ ਲਈ ਉਹ ਇੰਨਾ ਹੀ ਕਹਿ ਸਕਦੀ ਹੈ ਕਿ ਜਦੋਂ ਉਹ ਵਾਪਸ ਆਉਣਗੇ ਤਾਂ ਦੇਖਣਾ ਉਨ੍ਹਾਂ ਦੀ ਵਾਪਸੀ ਧਮਾਕੇਦਾਰ ਹੋਵੇਗੀ। ਉਹ ਇਕ ਅਜਿਹੇ ਇਨਸਾਨ ਹਨ, ਜਿਨਵਾਂ ਨੂੰ ਕੋਈ ਨਹੀਂ ਤੋੜ ਸਕਦਾ। ਉਹ ਇਕ-ਦੂਜੇ ਨੂੰ ਚਿੱਠੀ ਲਿਖ ਕੇ ਸੰਪਰਕ 'ਚ ਰਹਿੰਦੇ ਹਨ। ਜਦੋਂ ਉਹ ਜੇਲ ਗਏ ਸਨ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਹੁਣ ਉਹ ਉਨ੍ਹਾਂ ਨੂੰ ਦੋ-ਤਿੰਨਾ ਸਾਲ ਬਾਅਦ ਮਿਲ ਸਕੇਗੀ ਤੇ ਉਸ ਨੇ ਮੰਨਿਆ ਕਿ ਹੁਣ ਉਸ ਨੂੰ ਵੱਡੀ ਹੋ ਜਾਣਾ ਚਾਹੀਦਾ ਹੈ। ਹਾਂ, ਉਸ ਸਮੇਂ ਤਕਲੀਫ ਜ਼ਰੂਰ ਹੋਈ ਸੀ ਪਰ ਉਸ ਲਈ ਤੇ ਪੂਰੇ ਪਰਿਵਾਰ ਲਈ ਹਿੰਮਤ ਜ਼ਰੂਰੀ ਸੀ।
ਇਸ ਦੌਰਾਨ ਤ੍ਰਿਸ਼ਾਲਾ ਨੇ ਇਹ ਵੀ ਦੱਸਿਆ ਕਿ ਬਾਲੀਵੁੱਡ 'ਚ ਆਉਣ ਦੀ ਉਸ ਦੀ ਕੋਈ ਪਲਾਨਿੰਗ ਨਹੀਂ ਹੈ। ਉਸ ਨੇ ਕਿਹਾ ਕਿ ਪਹਿਲਾਂ ਉਹ ਫਿਲਮਾਂ 'ਚ ਇਸ ਲਈ ਆਉਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਆਪਣੇ ਪਿਤਾ ਦੇ ਕਰੀਬ ਆਉਣਾ ਸੀ। ਹਾਲਾਂਕਿ ਉਸ ਨੂੰ ਇਸ ਦੀ ਜ਼ਰੂਰਤ ਨਹੀਂ ਪਈ। ਬਾਲੀਵੁੱਡ ਇਕ ਪੁਰਸ਼ ਪ੍ਰਧਾਨ ਇੰਡਸਟਰੀ ਹੈ। ਇਕ ਮਹਿਲਾ ਦੇ ਤੌਰ 'ਤੇ ਉਸ ਨੂੰ ਚਾਰ ਸਾਲ ਇਥੇ ਆਪਣੀ ਜਗ੍ਹਾ ਬਣਾਉਣ 'ਚ ਲੱਗ ਜਾਣਗੇ। ਪੰਜ-ਛੇ ਸਾਲਾਂ ਵਿਚ ਵਿਆਹ ਹੋ ਜਾਵੇਗਾ ਤੇ ਉਸ ਤੋਂ ਬਾਅਦ ਬੱਚੇ। ਇਸ ਤੋਂ ਬਾਅਦ ਵਾਪਸੀ ਦੇ ਰਸਤੇ ਬੰਦ ਕਿਉਂਕਿ ਫਿਰ ਕੋਈ ਚਿਹਰਾ ਉਥੇ ਖੜ੍ਹਾ ਹੋਵੇਗਾ। ਇਸ ਵਜ੍ਹਾ ਕਾਰਨ ਉਹ ਹੁਣ ਫਿਲਮਾਂ 'ਚ ਨਹੀਂ ਆਉਣਾ ਚਾਹੁੰਦੀ। ਉਹ ਆਪਣੇ ਜ਼ੋਰ 'ਤੇ ਖੁਦ ਦਾ ਬਿਜ਼ਨੈੱਸ ਖੜ੍ਹਾ ਕਰਨਾ ਚਾਹੁੰਦੀ ਹੈ।
ਸ਼ਰਮਨ ਨੂੰ ਹੈ ਸੈਕਸ ਕਾਮੇਡੀ ਫਿਲਮਾਂ ਤੋਂ ਪਰਹੇਜ਼
NEXT STORY