ਜਗਰਾਓਂ (ਮਾਲਵਾ) -ਮਾਂ ਦੇ ਸਸਕਾਰ ਮੌਕੇ ਇਕ ਵਿਅਕਤੀ ਦੀ ਉਸਦੀ ਭੈਣ ਤੇ ਭਾਣਜੇ ਵਲੋਂ ਕੁੱਟਮਾਰ ਕਰਨ ਕਰਨ ਅਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ 'ਚ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜਾਮਪੁਰ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਸ ਦੀ ਮਾਤਾ ਦੇ ਸਸਕਾਰ 'ਤੇ ਉਸ ਦੀ ਭੈਣ ਨੇ ਉਸ ਨੂੰ ਮੂੰਹ ਨਹੀਂ ਦੇਖਣ ਦਿੱਤਾ, ਜਿਸ 'ਤੇ ਭੈਣ ਅਤੇ ਭਾਣਜੇ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਭੱਦੀ ਸ਼ਬਦਾਵਲੀ ਵਰਤੀ ਅਤੇ ਪੱਗ ਵੀ ਉਤਾਰ ਦਿੱਤੀ।
ਇਸ ਸਬੰਧੀ ਥਾਣਾ ਦਾਖਾ ਵਿਖੇ ਪਰਮਜੀਤ ਕੌਰ, ਜਸ਼ਨਜੋਤ ਸਿੰਘ ਪੁੱਤਰ ਪਰਮਿੰਦਰ ਸਿੰਘ ਦੋਵੇਂ ਵਾਸੀ ਸਰਾਭਾ ਅਤੇ ਸੁਖਵੰਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਬੱਦੋਵਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਰੀਦਕੋਟ ਦੇ ਹਸਪਤਾਲ 'ਚ ਹੋਇਆ ਗੁੰਡਾਗਰਦੀ ਦਾ ਨਾਚ, ਪਾਟੇ ਸਿਰ ਪੈ ਗਏ ਖਿਲਾਰੇ (ਦੇਖੋ ਤਸਵੀਰਾਂ)
NEXT STORY