ਨਵੀਂ ਦਿੱਲੀ- ਟੀ. ਵੀ. ਦੀ ਦੁਨੀਆ ਦੀ ਮਸ਼ਹੂਰ ਜੋੜੀ ਦਲਜੀਤ ਤੇ ਸ਼ਾਲੀਨ ਦਾ ਵਿਆਹ ਟੁੱਟ ਚੁੱਕਿਆ ਹੈ ਤੇ ਹਾਲ ਹੀ 'ਚ ਦੋਵਾਂ ਦਾ ਤਲਾਕ ਵੀ ਹੋਇਆ ਹੈ ਪਰ ਹੁਣ ਦਲਜੀਤ ਨੇ ਆਪਣੇ ਅਭਿਨੇਤਾ ਪਤੀ ਸ਼ਾਲੀਨ 'ਤੇ ਗੰਭੀਰ ਤੇ ਹੈਰਾਨ ਕਰਨ ਵਾਲੇ ਦੋਸ਼ ਲਗਾਏ ਹਨ। ਇਕ ਇੰਟਰਵਿਊ ਦੌਰਾਨ ਦਲਜੀਤ ਨੇ ਕਿਹਾ ਕਿ ਉਸ ਨੇ ਆਪਣੇ ਪਤੀ ਸ਼ਾਲੀਨ ਨੂੰ ਆਪਣੇ ਘਰ ਦੇ ਹੇਠਾਂ ਇਕ ਮਹਿਲਾ ਨਾਲ ਫੜਿਆ ਸੀ, ਜਿਸ ਨੂੰ ਉਹ ਕਿੱਸ ਕਰ ਰਿਹਾ ਸੀ। ਜਦੋਂ ਇਸ ਸਬੰਧੀ ਦਲਜੀਤ ਨੇ ਆਪਣੇ ਪਤੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਗਲਾ ਵੀ ਦਬਾਇਆ। ਉਸ ਦੇ ਦੱਸਿਆ ਕਿ ਵਿਆਹ ਦੇ ਦੂਜੇ ਦਿਨ ਹੀ ਮੁਸ਼ਕਿਲਾਂ ਸ਼ੁਰੂ ਹੋ ਗਈਆਂ ਸਨ ਕਿਉਂਕਿ ਉਸ ਦੀ ਸੱਸ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਦਲਜੀਤ ਤਿੰਨ ਭੈਣਾਂ ਸਨ, ਜਿਸ ਕਾਰਨ ਉਸ ਦਾ ਪਿਤਾ ਵਿਆਹ 'ਚ ਚੰਗਾ ਦਾਜ ਨਹੀਂ ਦੇ ਸਕਿਆ।
ਟੀ. ਵੀ. ਕਲਾਕਾਰ ਦਲਜੀਤ ਨੇ ਦੱਸਿਆ ਕਿ ਉਸ ਸਮੇਂ ਉਸ ਦ ਨੌਕਰਾਨੀ, ਜਿਹੜੇ ਕਿ ਘਰ 'ਚ ਮੌਜੂਦ ਸੀ, ਉਸ ਨੇ ਉਸ ਦੀ ਜਾਨ ਬਚਾਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਡਾਂਸ ਰਿਐਲਿਟੀ ਸ਼ੋਅ ਨੱਚ ਬੱਲੀਏ ਦੀ ਜੇਤੂ ਰਹੀ ਇਸ ਜੋੜੀ ਦੇ ਵੱਖ ਹੋਣ ਦੀਆਂ ਖਬਰਾਂ ਆਈਆਂ ਸਨ। ਦਲਜੀਤ ਨੇ ਸ਼ਾਲੀਨ 'ਤੇ ਹਿੰਸਾ ਦਾ ਦੋਸ਼ ਲਗਾਇਆ ਸੀ। ਦਲਜੀਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਤੇ ਆਪਣੇ ਇਕ ਸਾਲ ਦੇ ਬੇਟੇ ਸ਼ਾਰਵ ਨਾਲ ਘਰ ਛੱਡ ਦਿੱਤਾ ਸੀ। ਜਦੋਂ ਉਹ ਆਪਣੇ ਪਿਤਾ ਦੇ ਘਰ ਗਈ ਤਾਂ ਉਸ ਕੋਲ ਕੋਈ ਕੰਮ ਨਹੀਂ ਸੀ, ਇਥੋਂ ਤਕ ਕਿ ਉਸ ਕੋਲ ਆਪਣੇ ਬੱਚੇ ਲਈ ਦੁੱਧ ਤਕ ਖਰੀਦਣ ਦੇ ਪੈਸੇ ਵੀ ਨਹੀਂ ਸਨ ਕਿਉਂਕਿ ਉਸ ਨੇ ਸਾਰੇ ਪੈਸੇ ਆਪਣੇ ਬੱਚੇ ਨੂੰ ਸਕੂਲ ਵਿਚ ਦਾਖਲ ਕਰਵਾਉਣ ਵਿਚ ਖਰਚ ਕਰ ਦਿੱਤੇ ਸਨ। ਪਿਛਲੇ ਸਾਲ ਇਸ ਜੋੜੀ ਦੇ ਇਕ ਕਰੀਬੀ ਦੋਸਤ ਨੇ ਦੱਸਿਆ ਕਿ ਸ਼ਾਲੀਨ ਨੂੰ ਬਹੁਤ ਛੇਤੀ ਗੁੱਸਾ ਆ ਜਾਂਦਾ ਹੈ। ਦਲਜੀਤ ਨਾਲ ਸਰੀਰਕ ਸ਼ੋਸ਼ਣ ਵਰਗੀਆਂ ਘਟਨਾਵਾਂ ਵੀ ਹੋ ਚੁੱਕੀਆਂ ਹਨ। ਬੇਟੇ ਦੇ ਜਨਮ ਦੇ ਕੁਝ ਮਹੀਨਿਆਂ ਬਾਅਦ ਵੀ ਦਲਜੀਤ ਬੱਚੇ ਨਾਲ ਘਰ ਛੱਡ ਕੇ ਬੰਗਲੌਰ 'ਚ ਆਪਣੇ ਮਾਪਿਆਂ ਕੋਲ ਚਲੀ ਗਈ ਸੀ। ਹਾਲਾਂਕਿ ਬਾਅਦ 'ਚ ਗੱਲ ਸੁਲਝ ਗਈ ਤੇ ਉਹ ਸ਼ਾਲੀਨ ਕੋਲ ਮੁੰਬਈ ਵਾਪਸ ਗਈ ਸੀ ਪਰ ਵਾਰ ਹਾਲਾਤ ਜ਼ਿਆਦਾ ਵਿਗ਼ੜ ਗਏ ਤੇ ਦਲਜੀਤ ਨੇ ਸ਼ਾਲੀਆ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ।
ਸ਼ਾਹਿਦ-ਆਲੀਆ ਦੀ 'ਸ਼ਾਨਦਾਰ' ਦੁਸਹਿਰੇ 'ਤੇ ਹੋਵੇਗੀ ਰਿਲੀਜ਼
NEXT STORY