ਮੁੰਬਈ- ਫਿਲਮ 'ਤਨੁ ਵੈਡਸ ਮਨੁ ਰਿਟਰਨਜ਼' ਦੀ ਸਫਲਤਾ ਤੋਂ ਬਾਅਦ ਅਦਾਕਾਰਾ ਸਵਰਾ ਭਾਸਕਰ ਨੂੰ ਇਟਾਲੀਅਨ ਫਿਲਮ 'ਚ ਮੁੱਖ ਭੂਮਿਕਾ ਲਈ ਸੰਪਰਕ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਵਰਾ ਨੂੰ ਹਾਲ ਹੀ 'ਚ ਇਟਾਲੀਅਨ ਫਿਲਮਮੇਕਰ ਗਿਗੀ ਰੋਕਾਟੀ ਨੇ ਆਪਣੀ ਫਿਲਮ ਲਈ ਸੰਪਰਕ ਕੀਤਾ ਹੈ। ਇਹ ਇਕ ਕਾਮੇਡੀ ਫਿਲਮ ਹੈ ਜੋ ਇਟਾਲੀਅਨ ਨਾਵਲ 'ਲੈਲਾ ਵਾਡੀਆ' 'ਤੇ ਨਿਰਧਾਰਿਤ ਹੈ। ਸਵਰਾ ਨੇ ਫਿਲਮ ਦੀ ਕਹਾਣੀ ਪੜ੍ਹੀ ਉਸ ਨੂੰ ਕਾਫੀ ਪਸੰਦ ਆਈ ਅਤੇ ਹਾਲ ਹੀ 'ਚ ਫਿਲਮ ਦੇ ਡਾਇਰੈਕਰ ਸਵਰਾ ਨੂੰ ਮਿਲਣ ਮੁੰਬਈ ਵੀ ਆਏ ਸਨ ਅਤੇ ਉਨ੍ਹਾਂ ਨੇ ਸਵਰਾ ਨੂੰ ਆਪਣੀ ਫਿਲਮ 'ਚ ਲੈਣ ਦੀ ਇੱਛਾ ਜ਼ਾਹਰ ਕੀਤੀ। ਹਾਲਾਂਕਿ ਸਵਰਾ ਪਹਿਲਾਂ ਤੋਂ ਹੀ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਤਰ੍ਹਾਂ ਨਾਲ ਰੁੱਝੀ ਹੈ ਅਤੇ ਇਹ ਇਟਾਲੀਅਨ ਫਿਲਮ ਵੀ ਉਸ ਸਮੇਂ ਫਿਲਮਾਈ ਜਾਵੇਗੀ ਜਦੋਂ ਸਵਰਾ 'ਪ੍ਰੇਮ ਰਤਨ ਧਨ ਪਾਓ' ਦੇ ਫਾਈਨਲ ਸ਼ਡਿਊਲ ਦੀ ਸ਼ੂਟਿੰਗ ਕਰ ਰਹੀ ਹੋਵੇਗੀ ਇਸ ਲਈ ਸਵਰਾ ਨੂੰ ਇਸ ਬਾਰੇ ਸੋਚਣਾ ਪਵੇਗਾ।
ਸੋਨਮ ਅਤੇ ਰੀਆ ਨੇ ਦਿੱਤਾ ਅਰਜੁਨ ਨੂੰ ਬਰਥਡੇ ਸਰਪ੍ਰਾਈਜ਼ (ਦੇਖੋ ਤਸਵੀਰਾਂ)
NEXT STORY