ਮੁੰਬਈ- ਬਾਲੀਵੁੱਡ ਦੇ ਚਾਰਮਿੰਗ ਅਦਾਕਾਰ ਅਰਜੁਨ ਕਪੂਰ 30 ਸਾਲ ਦੇ ਹੋ ਗਏ ਹਨ। 26 ਜੂਨ 1985 ਨੂੰ ਮੁੰਬਈ 'ਚ ਪੈਦਾ ਹੋਏ ਅਰਜੁਨ ਫਿਲਮ ਇੰਡਸਟਰੀ ਨਾਲ ਤਾਲੁਕ ਰੱਖਦੇ ਹਨ। ਉਨ੍ਹਾਂ ਦੇ ਪਿਤਾ ਬੋਨੀ ਕਪੂਰ ਮਸ਼ਹੂਰ ਫਿਲਮਕਾਰ ਹਨ। ਇਸ ਵਾਰ ਅਰਜੁਨ ਕਪੂਰ ਨੂੰ ਜਨਮਦਿਨ 'ਤੇ ਉਨ੍ਹਾਂ ਦੀਆਂ ਭੈਣਾਂ ਸੋਨਮ ਕਪੂਰ ਅਤੇ ਰੀਆ ਕਪੂਰ ਨੇ ਅਰਜੁਨ ਦੇ ਘਰ ਪਹੁੰਚ ਕੇ ਬਰਥਡੇ ਸਰਪ੍ਰਾਈਜ਼ ਦਿੱਤਾ। ਸੋਨਮ ਨੇ ਆਪਣੇ ਅਤੇ ਅਰਜੁਨ ਦੇ ਬਚਪਨ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ। ਇਸ ਦੇ ਨਾਲ ਹੀ ਕਾਸਟਿੰਗ ਨਿਰਦੇਸ਼ਕ ਸ਼ਾਨੂ ਸ਼ਰਮਾ ਅਤੇ ਉਸ ਦੇ ਕਰੀਬੀ ਦੋਸਤ ਡਿਜ਼ਾਈਨਰ ਕੁਣਾਲ ਰਾਵਲ ਵੀ ਛੇਤੀ ਹੀ ਇਸ ਬਰਥਡੇ ਪਾਰਟੀ 'ਚ ਸ਼ਾਮਲ ਹੋ ਗਏ। ਇਸ ਤਰ੍ਹਾਂ ਅਰਜੁਨ ਨੇ ਆਪਣੇ ਬਰਥਡੇ ਬਹੁਤ ਖੁਸ਼ੀ ਅਤੇ ਮਜ਼ੇ ਨਾਲ ਆਪਣੀਆਂ ਭੈਣਾਂ ਨਾਲ ਮਨਾਇਆ।
ਟੀ. ਵੀ. ਅਭਿਨੇਤਰੀ ਦਾ ਦੁਖੜਾ ਸੁਣ ਤੁਹਾਡੀਆਂ ਵੀ ਭਰ ਜਾਣਗੀਆਂ ਹੰਝੂਆਂ ਨਾਲ ਅੱਖਾਂ (ਦੇਖੋ ਤਸਵੀਰਾਂ)
NEXT STORY