ਮੁੰਬਈ—ਦੁਨੀਆ 'ਚ ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਦੇਖ ਕੇ ਅਸੀਂ ਸੋਚਣ ਤੇ ਮਜ਼ਬੂਰ ਹੋ ਜਾਂਦੇ ਹਨ। ਇੱਕ ਅਜਿਹੀ ਹੀ ਅਨੋਖੀ ਸੜਕ ਦੀ ਅਸੀਂ ਗੱਲ ਕਰ ਰਹੇ ਹਾਂ ਜਿਸ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜੋ ਸਿਰਫ ਦਿਨ 'ਚ 2 ਘੰਟੇ ਲਈ ਹੀ ਨਜ਼ਰ ਆਉਂਦੀ ਹੈ। ਬਾਕੀ ਸਾਰਾ ਦਿਨ ਪਾਣੀ 'ਚ ਹੀ ਡੁੱਬੀ ਰਹਿੰਦੀ ਹੈ। ਇਹ ਅਜੀਬੋ-ਗਰੀਬ ਸੜਕ ਫਾਂਸ 'ਚ ਹੈ ਅਤੇ ਇਹ ਸੜਕ ਮੇਂਨਲੈਂਡ ਨੂੰ ਨੋਇਰਮੌਟੀਅਰ ਆਈਲੈਂਡ ਨਾਲ ਜੋੜਦੀ ਹੈ। ਇਹ ਸੜਕ 4.5 ਕਿ. ਮਿ ਲੰਬੀ ਹੈ। ਇਸ ਸੜਕ ਨੂੰ ਪੈਸੇਜ ਡੂ ਗੋਇਸ ਵੀ ਕਿਹਾ ਜਾਂਦਾ ਹੈ, ਜਿਸਦਾ ਮਤਲਬ ਜੂਤੀਆਂ ਗਿੱਲੇ ਕਰਦੇ ਹੋਏ ਸੜਕ ਪਾਰ ਕਰਨਾ ਹੈ। ਇਸ ਸੜਕ ਨੂੰ ਪਹਿਲੀ ਵਾਰ 1701 'ਚ ਮੈਪ ਦੇ ਜਰੀਏ ਦੇਖਿਆ ਗਿਆ ਸੀ। ਇਸ ਸੜਕ ਨੂੰ ਪਾਰ ਕਰਨਾ ਬੇਹਦ ਖਤਰਨਾਕ ਮੰਨਿਆ ਜਾਂਦਾ ਹੈ।
1. ਦਿਨ 'ਚ 2 ਬਾਰ ਇੱਕ ਜਾਂ ਦੋ ਘੰਟੇ ਤਕ ਸੜਕ ਸਾਫ ਰਹਿਣ ਦੇ ਬਾਅਦ ਅਚਾਨਕ ਦੌਨਾਂ ਕਿਨਾਰਿਆਂ ਤੋਂ ਪਾਣੀ ਆਉਂਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੇਖਦੇ ਹੀ ਦੇਖਦੇ ਇਹ ਸਮੁੰਦਰ 'ਚ ਲੁਪਤ ਹੋ ਜਾਂਦੀ ਹੈ।
2. ਕਿਸੇ ਸਮੇਂ ਇੱਥੇ ਸਿਰਫ ਕਿਸ਼ਤੀ ਨਾਲ ਹੀ ਲੋਕਾਂ ਦਾ ਆਉਂਣਾ ਜਾਣਾ ਹੁੰਦਾ ਸੀ। ਇਸਦੇ ਬਾਅਦ ਪੱਕੀ ਸੜਕ ਬਣਾਈ ਗਈ। ਇੱਕ ਰਿਪੋਰਟ ਦੇ ਮੁਤਾਬਕ. ਸਾਲ 1840 'ਚ ਇੱਥੇ ਕਾਰ ਅਤੇ ਘੋੜਿਆਂ ਦੇ ਜਰੀਏ ਲੋਕਾਂ ਦਾ ਆਉਂਣਾ ਜਾਣਾ ਸੀ।
3. ਕਿਹਾ ਜਾਂਦਾ ਹੈ ਕਿ ਇਸਦੀ ਗਹਿਰਾਈ 1.3 ਤੋਂ 4 ਮੀਟਰ ਤਕ ਵੀ ਹੋ ਸਕਦੀ ਹੈ ਅਤੇ ਇੱਥੇ ਕਈ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
4. ਸਾਲ 1986 ਤੋਂ ਬਾਅਦ ਇੱਥੇ ਹਰ ਸਾਲ ਅਨੋਖੀ ਰੇਸ ਆਯੋਜਿਤ ਕੀਤੀ ਜਾਂਦੀ ਹੈ।
5. ਸਾਲ 1999 'ਚ ਇਸ ਅਨੋਖੀ ਸੜਕ ਦਾ ਇਸਤੇਮਾਲ 'ਟੂਰ ਡੀ ਫਾਂਸ' ਦੇ ਲਈ ਵੀ ਕੀਤਾ ਗਿਆ ਸੀ।