ਇੰਟਰਨੈਸ਼ਨਲ ਡੈਸਕ- ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਔਰਤ ਕਿੰਨੇ ਸਮੇਂ ਬਾਅਦ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ? ਆਮ ਤੌਰ 'ਤੇ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਪਹਿਲੇ ਬੱਚੇ ਦੇ ਜਨਮ ਤੋਂ 18 ਤੋਂ 24 ਮਹੀਨੇ ਬਾਅਦ ਹੀ ਦੂਜਾ ਬੱਚਾ ਪੈਦਾ ਕੀਤਾ ਜਾਵੇ, ਜੋ ਮਾਂ ਦੀ ਸਿਹਤ ਲਈ ਚੰਗਾ ਹੁੰਦਾ ਹੈ। ਪਰ ਇੱਕ ਔਰਤ ਨੇ 10 ਮਹੀਨਿਆਂ ਦੇ ਅੰਦਰ ਤਿੰਨ ਬੱਚਿਆਂ ਨੂੰ ਜਨਮ ਦੇਣ ਦਾ ਅਨੋਖਾ ਕੰਮ ਕੀਤਾ, ਜੋ ਕਿ Triplet ਨਹੀਂ ਸਨ। ਸੋਸ਼ਲ ਮੀਡੀਆ 'ਤੇ ਆਪਣੀ ਅਨੋਖੀ ਕਹਾਣੀ ਸੁਣਾਉਂਦੇ ਹੋਏ ਉਸ ਨੇ ਦੱਸਿਆ ਕਿ ਕਿਵੇਂ ਇਕੱਠੇ ਇੰਨੇ ਸੰਜੋਗ ਹੋਏ।
41 ਸਾਲਾ ਸਰਿਤਾ ਹਾਲੈਂਡ ਨੇ ਸੋਸ਼ਲ ਮੀਡੀਆ 'ਤੇ ਇਸ ਰਾਜ਼ ਨੂੰ ਵਿਸਥਾਰ ਨਾਲ ਦੱਸਿਆ ਹੈ। ਉਸਨੇ ਦੱਸਿਆ ਕਿ ਪਹਿਲਾਂ ਉਸਨੇ ਸਟੀਵੀ ਨਾਮ ਦੀ ਇੱਕ ਬੱਚੀ ਨੂੰ ਜਨਮ ਦਿੱਤਾ ਅਤੇ 10 ਮਹੀਨਿਆਂ ਦੇ ਅੰਦਰ ਉਸਨੇ ਦੋ ਜੁੜਵਾਂ ਬੱਚਿਆਂ, ਕਿਪ ਅਤੇ ਬੋਵੀ ਨੂੰ ਜਨਮ ਦਿੱਤਾ, ਜਿਸ ਕਾਰਨ ਤਿੰਨਾਂ ਦੇ ਜਨਮਦਿਨ ਇੱਕ ਹੀ ਸਾਲ ਵਿੱਚ ਪੈ ਗਏ। ਸਾਲ ਵਿੱਚ ਦੋ ਮਹੀਨੇ ਅਜਿਹੇ ਹੁੰਦੇ ਹਨ ਜਦੋਂ ਤਿੰਨੋਂ ਬੱਚੇ ਇੱਕੋ ਉਮਰ ਦੇ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰ ਨੇ ਰਮਜ਼ਾਨ ਮਹੀਨੇ ਭਾਰਤ 'ਚ CAA ਲਾਗੂ ਹੋਣ 'ਤੇ ਜਤਾਈ ਚਿੰਤਾ
ਫਿਲਹਾਲ ਤਿੰਨੋਂ ਬੱਚੇ 13 ਸਾਲ ਦੇ ਹਨ ਅਤੇ ਸਰਿਤਾ ਮਜ਼ਾਕ ਵਿੱਚ ਕਹਿੰਦੀ ਹੈ ਕਿ ਜਦੋਂ ਬੱਚੇ 18 ਸਾਲ ਦੇ ਹੋ ਜਾਣਗੇ ਤਾਂ ਉਹ ਸਾਲ ਉਨ੍ਹਾਂ ਲਈ ਬਹੁਤ ਮਹਿੰਗਾ ਹੋਵੇਗਾ। ਆਸਟ੍ਰੇਲੀਆ ਦੇ ਮੈਲਬੌਰਨ ਵਿਕਟੋਰੀਆ ਤੋਂ ਕੰਟੈਂਟ ਕ੍ਰਿਏਟਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਕਿ ਜਦੋਂ ਉਸ ਦੀ ਧੀ ਸਿਰਫ 10 ਹਫਤਿਆਂ ਦੀ ਸੀ, ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੈ। ਇਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਕੁੱਖ ਵਿਚ ਦੋ ਬੱਚੇ ਹਨ। ਸਰਿਤਾ ਦਾ ਕਹਿਣਾ ਹੈ ਕਿ ਇਹ ਅਜੀਬ ਲੱਗਦਾ ਹੈ ਪਰ ਸੱਚਾਈ ਇਹ ਹੈ ਕਿ ਤਿੰਨੋਂ ਬੱਚੇ ਦੋ ਮਹੀਨੇ ਤੱਕ ਇੱਕੋ ਜਿਹੀ ਉਮਰ ਦੇ ਰਹਿੰਦੇ ਹਨ। ਸਟੀਵੀ ਦੇ ਜਨਮ ਮਗਰੋਂ ਸਿਰਫ 10 ਹਫਤਿਆਂ 'ਚ ਗਰਭਵਤੀ ਹੋਣ ਤੋਂ ਬਾਅਦ ਦੋਵਾਂ ਬੱਚਿਆਂ ਦੀ ਜਨਮ ਤਰੀਕ ਸਟੀਵੀ ਦੀ ਜਨਮ ਤਰੀਕ ਤੋਂ 9 ਮਹੀਨੇ ਬਾਅਦ ਹੋਣੀ ਚਾਹੀਦੀ ਸੀ, ਪਰ ਅਸਲ 'ਚ ਦੋਵੇਂ ਜੁੜਵਾਂ ਬੱਚਿਆਂ ਦਾ ਜਨਮ 30 ਹਫਤੇ ਅਤੇ ਪੰਜ ਦਿਨ ਪਹਿਲਾਂ ਪ੍ਰੀਮੈਚੋਓਰ ਡਿਲੀਵਰੀ ਨਾਲ ਹੋਇਆ।
ਅਜਿਹਾ ਨਹੀਂ ਹੈ ਕਿ ਇਹ ਤਿੰਨੇ ਬੱਚੇ ਇੱਕੋ ਜਮਾਤ ਵਿੱਚ ਪੜ੍ਹਦੇ ਹਨ। ਸਟੀਵੀ ਨੂੰ ਸਪੇਸ ਮਿਲ ਸਕੇ, ਇਸ ਲਈ ਸਰਿਤਾ ਨੇ ਸਟੀਵੀ ਦੇ ਦਾਖਲੇ ਤੋਂ ਇਕ ਸਾਲ ਬਾਅਦ ਬਾਕੀ ਦੇ ਦੋ ਬੱਚਿਆਂ ਦਾ ਦਾਖਲਾ ਕਰਾਇਆ। ਸਰਿਤਾ ਨੇ ਇਹ ਵੀ ਦੱਸਿਆ ਕਿ ਗਰਭਵਤੀ ਹੋਣ ਦੌਰਾਨ ਛੋਟੀ ਸਵੀਟੀ ਨੂੰ ਪਾਲਨਾ ਕਿੰਨਾ ਮੁਸ਼ਕਲ ਸੀ ਪਰ ਬਾਅਦ ਵਿੱਚ ਸਭ ਕੁਝ ਆਸਾਨ ਹੋ ਗਿਆ। ਸਰਿਤਾ ਨੂੰ Tik Tok ਸੋਸ਼ਲ ਮੀਡੀਆ 'ਤੇ 15 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ: ਨਵਾਜ਼ ਸ਼ਰੀਫ ਦੇ 2 ਪੁੱਤਰ ਭ੍ਰਿਸ਼ਟਾਚਾਰ ਦੇ 3 ਮਾਮਲਿਆਂ ’ਚੋਂ ਬਰੀ
NEXT STORY