ਮੁੰਬਈ— ਮਹਿੰਗਾਈ ਦੇ ਜਮਾਨੇ 'ਚ ਜੇਕਰ ਕਿਸੇ ਨੂੰ ਕੋਈ ਚੀਜ਼ ਮੁਫਤ 'ਚ ਮਿਲ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਆਈਲੈਂਡ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿੱਥੇ ਤੁਸੀਂ ਮੁਫਤ 'ਚ ਰਹਿ ਸਕਦੇ ਹੋ। ਦੁਨੀਆ ਭਰ 'ਚ ਕਈ ਆਈਲੈਂਡ ਹਨ ਪਰ ਇਹ ਸਭ ਤੋਂ ਅਲੱਗ ਹੈ। ਇੱਥੇ ਤੁਸੀਂ ਬਿਨਾਂ ਪੈਸੇ ਦਿੱਤੇ ਰਹਿ ਸਕਦੇ ਹੋ ਪਰ ਕੁਝ ਸ਼ਰਤਾਂ ਨੂੰ ਪੂਰਾ ਕਰਕੇ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹੀਆਂ ਕਿਹੜੀਆਂ ਸ਼ਰਤਾਂÎ ਹੋਣਗੀਆਂ । ਆਓ ਜਾਣਦੇ ਹਾਂ ਇਨ੍ਹਾਂ ਸ਼ਰਤਾਂ ਦੇ ਬਾਰੇ।
ਆਸਟਰੇਲੀਆ ਦੇ ਤਸਮਾਨੀਆ ਪਾਰਕ ਅਤੇ ਵਾਇਲਡਲਾਈਫ ਸਰਵਿਸ ਤੁਹਾਨੂੰ ਸੁਪਨਿਆਂ ਦੀ ਦੁਨੀਆ 'ਚ ਲੈ ਜਾਣ ਦੀ ਤਿਆਰੀ 'ਚ ਹੈ। ਇੱਥੇ ਜਾ ਕੇ ਤੁਸੀਂ ਹਰ ਤਰ੍ਹਾਂ ਦੇ ਤਨਾਅ ਤੋਂ ਮੁਕਤ ਹੋ ਜਾਵੋਗੇ। ਤਸਮਾਨੀਆ ਆਈਲੈਂਡ 'ਤੇ ਤੁਸੀਂ 6 ਮਹੀਨੇ ਦੇ ਲਈ ਮੁਫਤ ਰਹਿ ਸਕਦੇ ਹੋ। ਤੁਹਾਨੂੰ ਇੱਥੇ ਰਹਿਣ ਦੇ ਲਈ ਚਾਰ ਕਮਰਿਆਂ ਵਾਲਾ ਘਰ ਦਿੱਤਾ ਜਾਵੇਗਾ। ਤੁਸੀਂ ਇੱਥੇ ਆਪਣੇ ਦੋਸਤਾਂ ਨਾਲ ਵੀ ਰਹਿ ਸਕਦੇ ਹੋ। ਮੁਫਤ ਰਹਿਣ ਦੇ ਲਈ ਤੁਹਾਨੂੰ ਇਹ ਸ਼ਰਤਾਂ ਮੰਨਣੀਆਂ ਹੋਵੇਗੀਆਂ।
1. 6 ਮਹੀਨੇ ਤੱਕ ਘਰ ਦੀ ਦੇਖ-ਭਾਲ ਕਰਨੀ ਹੋਵੇਗੀ
2. ਬਿਨਾ ਟੀ.ਵੀ ਇੰਟਰਨੇਟ ਅਤੇ ਫੋਨ ਦੇ ਰਹਿਣਾ ਹੋਵੇਗਾ
3. ਖਾਣਾ ਖੁਦ ਬਣਾਉਣਾ ਪਵੇਗਾ
4. ਖੇਤੀ ਅਤੇ ਹੋਰ ਕਈ ਕੰਮ ਕਰਨਾ ਹੋਣਗੇ
5. 6 ਮਹੀਨੇ ਤੱਕ ਘਰ ਨਹੀਂ ਜਾ ਸਕਦੇ , ਐਮਰਜੰਸੀ ਕੰਮ ਲਈ ਜਾ ਸਕਦੇ ਹੋ
6. ਇੱਕ ਵਿਅਕਤੀ 325 ਕਿਲੋ ਸਮੱਗਰੀ ਲੈ ਜਾ ਸਕਦਾ ਹੈ।
ਵੈਸੇ ਇਹ ਆਫਰ 2 ਸਾਲ ਦੇ ਲਈ ਹੈ। ਇੱਥੇ ਰਹਿਣ ਦੇ ਲਈ ਇਨ੍ਹਾਂ ਨਿਯਮਾ ਦਾ ਪਾਲਣ ਕਰਨਾ ਹੋਵੇਗਾ । ਇੱਥੇ ਰਹਿਣ ਤੋਂ ਪਹਿਲਾਂ ਲੋਕਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ।
ਇਹ ਹਨ ਇਥੋਪੀਆ ਦੇ ਕੁਝ ਅਨੋਖੇ ਕਬੀਲੇ
NEXT STORY