ਮੁੰਬਈ (ਬਿਊਰੋ)– ਤੁਰਕੀ ਤੇ ਸੀਰੀਆ ’ਚ ਆਏ ਭਿਆਨਕ ਭੂਚਾਲ ’ਚ ਹੁਣ ਤਕ ਹਜ਼ਾਰਾਂ ਲੋਕਾਂ ਦੇ ਘਰ ਉਜੜ ਗਏ ਹਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਆਈ ਤਬਾਹੀ ਦੀਆਂ ਤਸਵੀਰਾਂ ਤੇ ਵੀਡੀਓਜ਼ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਭਿਆਨਕ ਭੂਚਾਲ ਕਾਰਨ ਹੁਣ ਤਕ 37,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ
ਉਥੇ ਹੁਣ ਇਸ ਭਿਆਨਕ ਤਬਾਹੀ ਨੂੰ ਦੇਖ ਕੇ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਚੁੱਪ ਨਹੀਂ ਰਹਿ ਸਕੀ ਤੇ ਉਸ ਨੇ ਸੋਸ਼ਲ ਮੀਡੀਆ ’ਤੇ ਦੁੱਖ ਜ਼ਾਹਿਰ ਕਰਦਿਆਂ ਦੁਨੀਆ ਭਰ ਤੋਂ ਪੀੜਤਾਂ ਦੀ ਮਦਦ ਦੀ ਗੁਹਾਰ ਲਗਾਈ ਹੈ।
ਪ੍ਰਿਅੰਕਾ ਨੇ ਇੰਸਟਾਗ੍ਰਾਮ ’ਤੇ ਤੁਰਕੀ ਦੀ ਤਬਾਹੀ ਦੀ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਇਕ ਹਫ਼ਤੇ ਬਾਅਦ ਵੀ ਭਿਆਨਕ ਭੂਚਾਲ ਤੋਂ ਤੁਰਕੀ ਤੇ ਸੀਰੀਆ ਦੇ ਲੋਕਾਂ ਦਾ ਦਰਦ ਤੇ ਪੀੜ ਜਾਰੀ ਹੈ। ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ, ਜਿਸ ਕਾਰਨ ਕੁਝ ਅਜਿਹੇ ਉਮੀਦ ਭਰੇ ਪਲ ਆਏ, ਜਿਥੇ ਇਕ 3 ਮਹੀਨੇ ਦੇ ਬੱਚੇ ਨੂੰ ਮਲਬੇ ’ਚੋਂ ਕੱਢਿਆ ਗਿਆ।
ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਅਜੇ ਵੀ ਫਸੇ ਹੋਏ ਹਨ, ਇੰਤਜ਼ਾਰ ਕਰ ਰਹੇ ਹਨ ਤੇ ਬਚਣ ਦੀ ਉਮੀਦ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰ ਕਿਸੇ ਚਮਤਕਾਰ ਦੀ ਪ੍ਰਾਰਥਨਾ ਕਰ ਰਹੇ ਹਨ। ਇਹ ਦਿਲ ਤੋੜਨ ਵਾਲਾ ਹੈ। ਕੁਦਰਤ ਦਾ ਪ੍ਰਕੋਪ ਕਿਸੇ ਨੂੰ ਨਹੀਂ ਬਖਸ਼ਦਾ ਪਰ ਅਸੀਂ ਸਾਰੇ ਮਦਦ ਕਰ ਸਕਦੇ ਹਾਂ। ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਸੰਗਠਨਾਂ ਦੀ ਜਾਣਕਾਰੀ ਮੇਰੀ ਹਾਈਲਾਈਟਸ ’ਚ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਜਿਸ ਤਰ੍ਹਾਂ ਨਾਲ ਹੋਵੇ ਮਦਦ ਕਰੋਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦੱਖਣੀ ਅਫਰੀਕਾ 'ਚ ਵਾਹਨਾਂ ਦੀ ਜ਼ਬਰਦਸਤ ਟੱਕਰ, 20 ਲੋਕਾਂ ਦੀ ਮੌਤ
NEXT STORY