ਬੈਂਗਲੁਰੂ (ਭਾਸ਼ਾ) : ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਬੈਂਗਲੁਰੂ ਵਿੱਚ ਇੱਕ ਕਾਰ ਦੀ ਟੱਕਰ ਨਾਲ 11 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਅਨੁਸਾਰ ਮ੍ਰਿਤਕ ਬੱਚੇ ਦੀ ਪਛਾਣ ਅਜਾਨ ਵਜੋਂ ਹੋਈ ਹੈ। ਇਹ ਦੁਖਦਾਈ ਘਟਨਾ ਸਵੇਰੇ 9:45 ਵਜੇ ਮਗਦੀ ਰੋਡ 'ਤੇ ਇੱਕ ਘਰ ਵਿੱਚ ਵਾਪਰੀ।
ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ, ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮਕਾਨ ਮਾਲਕ ਆਪਣੀ ਕਾਰ ਪਿੱਛੇ ਕਰ ਰਿਹਾ ਸੀ ਤੇ ਕਿਰਾਏਦਾਰ ਦੇ ਬੱਚੇ ਵੱਲ ਧਿਆਨ ਨਹੀਂ ਦਿੱਤਾ, ਜੋ ਗੱਡੀ ਦੇ ਪਿੱਛੇ ਤੋਂ ਆਇਆ ਸੀ ਅਤੇ ਗਲਤੀ ਨਾਲ ਗੱਡੀ ਦੀ ਲਪੇਟ ਵਿਚ ਆ ਗਿਆ। ਡਰਾਈਵਰ ਨੇ ਤੁਰੰਤ ਬੱਚੇ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਪਰ ਉਸਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ 17 ਅਕਤੂਬਰ ਤੱਕ ਮੁਲਤਵੀ
NEXT STORY