ਪਟਿਆਲਾ (ਜ. ਬ., ਲਖਵਿੰਦਰ) : ਪੰਜਾਬ ’ਚ ਮਾਨਸੂਨ ਦੇ ਸਰਗਰਮ ਹੋਣ ਮਗਰੋਂ ਬਿਜਲੀ ਦੀ ਮੰਗ ਵਿਚ 2 ਹਜ਼ਾਰ ਮੈਗਾਵਾਟ ਦੀ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਸਰਕਾਰੀ ਥਰਮਲਾਂ ਦੇ ਯੂਨਿਟਾਂ ਦੇ ਨਾਲ-ਨਾਲ ਪ੍ਰਾਈਵੇਟ ਥਰਮਲ ਦਾ ਯੂਨਿਟ ਵੀ ਬੰਦ ਕੀਤਾ ਗਿਆ ਹੈ। ਪੰਜਾਬ ’ਚ ਬਿਜਲੀ ਦੀ ਮੰਗ 23 ਜੂਨ ਨੂੰ ਸ਼ਿਖਰਾਂ ਨੂੰ ਛੋਹੀ ਸੀ, ਜਦੋਂ ਦੁਪਹਿਰ 1.45 ਮੰਗ 15,325 ਮੈਗਾਵਾਟ ’ਤੇ ਅੱਪੜ ਗਈ ਸੀ। ਹੁਣ ਇਹ ਮੰਗ 2 ਹਜ਼ਾਰ ਯੂਨਿਟ ਘਟ ਕੇ ਤਕਰੀਬਨ 13500 ਮੈਗਾਵਾਟ ਦੇ ਕਰੀਬ ਰਹਿ ਗਈ ਹੈ।
ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ
ਪੰਜਾਬ ’ਚ ਇਸ ਵੇਲੇ ਸਰਕਾਰੀ ਖੇਤਰ ਦੇ ਰੋਪੜ ਥਰਮਲ ਪਲਾਂਟ ’ਚ ਦੋ ਯੂਨਿਟ ਬੰਦ ਹਨ, ਲਹਿਰਾ ਮੁਹੱਬਤ ਦੇ ਵੀ ਦੋ ਯੂਨਿਟ ਬੰਦ ਹਨ ਅਤੇ ਦੋ ਚਾਲੂ ਹਨ। ਪ੍ਰਾਈਵੇਟ ਖੇਤਰ ’ਚ ਰਾਜਪੁਰਾ ਪਲਾਂਟ ਦੇ 700-700 ਮੈਗਾਵਾਟ ਦੇ ਦੋਵੇਂ ਯੂਨਿਟ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ, ਜਦੋਂ ਕਿ ਤਲਵੰਡੀ ਸਾਬੋ ਸਥਿਤ ਥਰਮਲ ਦੇ 3 ’ਚੋਂ 2 ਯੂਨਿਟ ਚਾਲੂ ਹਨ ਅਤੇ ਇਕ ਬੰਦ ਹੈ। ਗੋਇੰਦਵਾਲ ਸਾਹਿਬ ਥਰਮਲ ਦਾ ਵੀ ਇਕ ਯੂਨਿਟ ਚਾਲੂ ਤੇ ਇਕ ਬੰਦ ਹੈ।
ਇਹ ਵੀ ਪੜ੍ਹੋ : ਪੁਲਸ ਦੀ ਹਿਰਾਸਤ ’ਚੋਂ ਫ਼ਰਾਰ ਹੋਏ 3 ਅਪਰਾਧੀ, ਖੇਤ ’ਚ ਖੜ੍ਹੀ ਮੱਕੀ ’ਚੋਂ ਭਾਲ ਕਰ ਰਹੀ ਪੁਲਸ ਤੇ ਐੱਸ. ਟੀ. ਐੱਫ.
ਬੀਤੇ ਦਿਨ ਸ਼ਾਮ ਤਕਰੀਬਨ 7 ਵਜੇ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੋਂ ਵੀ ਘੱਟ ਗਈ। ਇਸ ਦੀ ਪੂਰਤੀ ਵਾਸਤੇ ਪੰਜਾਬ ਆਪਣੇ ਸਰੋਤਾਂ ਤੋਂ 4321 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ, ਜਦੋਂ ਕਿ ਉੱਤਰੀ ਗਰਿੱਡ ਤੋਂ 7735 ਮੈਗਾਵਾਟ ਬਿਜਲੀ ਸ਼ਡਿਊਅਲ ਸੀ, ਜਿਸ ਵਿਚੋਂ 7502 ਮੈਗਾਵਾਟ ਬਿਜਲੀ ਪੰਜਾਬ ਪ੍ਰਾਪਤ ਕਰ ਰਿਹਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪਾਵਰਕਾਮ ਨੇ 110 ਖਪਤਕਾਰਾਂ ਨੂੰ ਕੀਤਾ 40.04 ਲੱਖ ਰੁਪਏ ਜੁਰਮਾਨਾ
NEXT STORY