ਪਟਿਆਲਾ (ਮਨਦੀਪ ਜੋਸਨ) : ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾਉਣ ਲਈ 1 ਫਰਵਰੀ ਤੋਂ ਬੀੜਾ ਚੁੱਕਣ ਦਾ ਮਨ ਬਣਾਇਆ ਹੋਇਆ ਹੈ ਉਥੇ ਹੀ ਸਰਕਾਰ ਦੇ ਸੀਨੀਅਰ ਅਧਿਕਾਰੀ ਅੰਗਰੇਜ਼ੀ ’ਚ ਕੰਮ ਕਰ ਰਹੇ ਹਨ ਅਤੇ ਅੰਗਰੇਜ਼ੀ ’ਚ ਹੀ ਪ੍ਰੋਗਰਾਮਾਂ ਦੇ ਕਾਰਡ ਛਪਵਾ ਕੇ ਵੰਡ ਰਹੇ ਹਨ। ਇਸ ਨੇ ਭਗਵੰਤ ਮਾਨ ਦੇ ਹੁਕਮਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਹੈ ਅਤੇ ਸਪੱਸ਼ਟ ਕਰ ਦਿੱਤਾ ਕਿ ਅਧਿਕਾਰੀਆਂ ਦਾ ਪੰਜਾਬੀ ਪ੍ਰਤੀ ਕੋਈ ਮੋਹ ਨਹੀਂ।
ਇਹ ਵੀ ਪੜ੍ਹੋ : 'ਆਪ' ਨੂੰ ਯਾਦ ਆਏ ਪੁਰਾਣੇ ਵਰਕਰ, ਅਸੈਂਬਲੀ ਪਰਸਨ ਆਫ ਕੰਟੈਕਟ ਲਗਾਉਣ ਦਾ ਪਲਾਨ ਤਿਆਰ
ਜ਼ਿਕਰਯੋਗ ਹੈ ਕਿ ਇਹ ਸਮਾਗਮ ਪੰਜਾਬ ਸਰਕਾਰ ਦੇ ਦਫ਼ਤਰ ਅਤੇ ਸਰਕਾਰ ਦੇ ਹੀ ਅਫ਼ਸਰਾਂ ਵੱਲੋਂ ਮਾਂ ਬੋਲੀ ਦੀ ਤਰਜ਼ਮਾਨੀ ਕਰਦੀ ਮਾਂ ਬੋਲੀ ਦੇ ਨਾਂ ਨਾਲ ਜਾਣੀ ਜਾਣ ਵਾਲੀ ਪੰਜਾਬੀ ਯੂਨੀਵਰਸਿਟੀ ’ਚ ਰੱਖਿਆ ਗਿਆ ਹੈ। ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਨਾਂ ’ਤੇ ਬਣੀ ਹੋਈ ਹੈ। ਯੂਨੀਵਰਸਿਟੀ ’ਚ ਰੱਖੇ ਸਮਾਗਮ ਦੇ ਵੱਡੇ-ਵੱਡੇ ਕਾਰਡ ਅੰਗਰੇਜ਼ੀ ’ਚ ਛਾਪੇ ਗਏ ਹਨ।
ਇਹ ਵੀ ਪੜ੍ਹੋ- ਡੇਰਾ ਮੁਖੀ ਨੂੰ ਪੈਰੋਲ ਸਬੰਧੀ ਜਾਖੜ ਨੇ ਭਾਜਪਾ ਨੂੰ ਕੀਤਾ ਅਗਾਹ, ਸੁਖਬੀਰ ਬਾਦਲ ਦਾ ਵੀ ਹੋਇਆ ਜ਼ਿਕਰ
13ਵੇਂ ਨੈਸ਼ਨਲ ਵੋਟਰ ਡੇ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸਮਾਗਮ ’ਚ ਜਿੱਥੇ ਪੰਜਾਬ ਦੇ ਐਡੀਸ਼ਨਲ ਚੀਫ ਇਲੈਕਟ੍ਰਿਕਲ ਵਿਪੁਲ ਉਜਵਲ ਆਈ. ਏ. ਐੱਸ. ਪਹੁੰਚ ਰਹੇ ਹਨ, ਉੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਇਸ ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੇ ਹਨ ਅਤੇ ਪ੍ਰੋਗਰਾਮ ’ਚ ਪਹੁੰਚ ਰਹੇ ਹਨ। ਹੈਰਾਨੀ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਦੇ ਵੱਡੇ-ਵੱਡੇ ਕਾਰਡ ਅੰਗਰੇਜ਼ੀ ’ਚ ਛਪਵਾ ਕੇ ਵੰਡੇ ਹਨ, ਜਿਸ ਨੇ ਪੰਜਾਬੀ ਲਾਗੂ ਕਰਨ ਦੇ ਦਾਅਵਿਆਂ ਨੂੰ ਲੀਰੋ-ਲੀਰ ਕਰ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ
ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਇਸ ਦੇ ਆਪਣੇ ਹੀ ਇਸ ਨੂੰ ਵਿਸਾਰ ਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜ਼ੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿਥੋਂ ਤੱਕ ਸਰਕਾਰ ਦੀ ਡਿਊਟੀ ਬਣਦੀ ਹੈ, ਉਹ ਤਾਂ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਆਪਣੇ ਵੱਲੋਂ ਸਾਰੇ ਦਫ਼ਤਰਾਂ ’ਚ ਪੰਜਾਬੀ ਲਾਗੂ ਹੋਣ ਦੇ ਦਮਗਜ਼ੇ ਮਾਰ ਰਹੇ ਹਨ ਪਰ ਅਸਲੀਅਤ ਕੀ ਹੈ, ਸਰਕਾਰੀ ਦਫ਼ਤਰਾਂ ਅੰਦਰ ਬੈਠੇ ਬਾਬੂਆਂ ਦੀ ਜੁਬਾਨ ਤੋਂ ਅੰਗਰੇਜ਼ੀ ਭਾਸ਼ਾ ਜਾਣ ਦਾ ਨਾਂ ਨਹੀਂ ਲੈਂਦੀ। ਇਥੋਂ ਤੱਕ ਕਿ ਸਰਕਾਰੀ ਸੱਦੇ-ਪੱਤਰ ਵੀ ਅੰਗਰੇਜ਼ੀ ’ਚ ਭੇਜੇ ਜਾ ਰਹੇ ਹਨ। ਨੈਸ਼ਨਲ ਵੋਟਰ ਦਿਵਸ ਸਬੰਧੀ ਸੱਦਾ-ਪੱਤਰ ਪੰਜਾਬ ਦੇ ਐਡੀਸ਼ਨਲ ਚੀਫ ਚੋਣਕਾਰ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਹੈ। ਇਹ ਦੋਵੇਂ ਅਫ਼ਸਰ ਹੀ ਪੰਜਾਬ ਸਰਕਾਰ ਅਧੀਨ ਹਨ। ਉਧਰ ਪੰਜਾਬੀ ਪ੍ਰਤੀ ਮੋਹ ਰੱਖਣ ਵਾਲੇ ਵਿਦਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਨ੍ਹਾਂ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਅੰਗਰੇਜ਼ੀ ’ਚ ਇਹ ਕਾਰਡ ਛਾਪ ਕੇ ਵੱਡੀ ਗਿਣਤੀ ’ਚ ਵੰਡੇ ਹਨ।
ਇਹ ਵੀ ਪੜ੍ਹੋ- ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵਜੋਤ ਸਿੱਧੂ 26 ਜਨਵਰੀ ਨੂੰ ਇਸ ਸਮੇਂ ਹੋਣਗੇ ਰਿਹਾਅ! ਘਰ ਆਉਂਦਿਆਂ ਹੀ ਕਰਨਗੇ ਇਹ ਕੰਮ
NEXT STORY