ਫਤਿਹਗੜ੍ਹ ਸਾਹਿਬ (ਜਗਦੇਵ) ਧੰਨ ਮਾਤਾ ਗੁਜਰੀ ਸੋਸਾਇਟੀ ਫਤਿਹਗਡ਼੍ਹ ਸਾਹਿਬ ਵਲੋਂ ਗੁਰਵਿੰਦਰ ਸਿੰਘ ਜੂਅਗਵਾਈ ’ਚ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਗੁਰਦੁਆਰਾ ਸ੍ਰੀ ਜਯੋਤੀ ਸਰੂਪ ਸਾਹਿਬ ਦੇ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਵਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਨੇ ਕਿਹਾ ਕਿ ਖੂਨ ਦਾਨ ਮਹਾਦਾਨ ਹੈ। ਇਸ ਦੀ ਇਕ-ਇਕ ਬੂੰਦ ਵੀ ਕੀਮਤੀ ਹੈ, ਜੋ ਕਿਸੇ ਦੀ ਜਾਨ ਬਚਾ ਸਕਦੀ ਹੈ। ਹਰ ਯੋਗ ਵਿਅਕਤੀ ਨੂੰ ਸਮੇਂ ਸਮੇਂ ਖੂਨ ਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਖੂਨ ਇਕੱਤਰ ਕਰਨ ਆਈ ਪਟਿਆਲਾ ਦੀ ਟੀਮ ਵਲੋਂ ਡਾ. ਰਿਮਪ੍ਰੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਬਾਸ਼ਰਤੇ ਉਹ ਵਿਅਕਤੀ ਕਿਸੇ ਗੰਭੀਰ ਬੀਮਾਰੀ ਤੋ ਪੀਡ਼੍ਹਤ ਨਾ ਹੋਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸਮਾਜ ਸੇਵੀ ਰਾਜਵਿੰਦਰ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿਘ, ਅੰਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਜ਼ੈਲਦਾਰ, ਕੰਵਲਜੀਤ ਕੌਰ ਜੁਗਨੀ, ਵਿੰਦਰ ਸਿੱਧੂ ਤੇ ਲਾਡੀ ਝਿੰਜਰ ਆਦਿ ਵੀ ਹਾਜ਼ਰ ਸਨ।
ਭਗਵਾਨ ਵਾਲਮੀਕਿ ਵੈੱਲਫੇਅਰ ਟਰੱਸਟ ਨੇ ਲਾਇਆ ਲੰਗਰ
NEXT STORY