ਨਾਭਾ, (ਜਗਨਾਰ)— ਪਿਛਲੇ ਕਰੀਬ 120 ਦਿਨਾਂ ਤੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਮੁਤਬਾਜੀ ਜਥੇਦਾਰਾਂ ਵਲੋਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਆਦਿ ਦੀ ਅਗਵਾਈ 'ਚ ਧਰਨਾ ਲਗਾਇਆ ਗਿਆ ਹੈ, ਜਿਸ ਨੂੰ ਦੇਸ਼-ਵਿਦੇਸ਼ 'ਚ ਵੱਸਦੀਆਂ ਸਿੱਖ ਸੰਗਤਾਂ ਵਲੋਂ ਭਾਰੀ ਸਮਰਥਨ ਮਿਲ ਰਿਹਾ ਹੈ।|ਇਹ ਵਿਚਾਰ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਸਥਾਨਕ ਮੋਤੀ ਬਾਗ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।| ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀਆਂ ਸਮੁੱਚੀਆਂ ਜਥੇਬੰਦੀਆਂ, ਉਦਾਸੀਨ ਸੰਪਰਦਾਵਾਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚ ਕੇ ਬਰਗਾੜੀ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਰਹੇ ਹਨ, ਜਿਸ ਨੂੰ ਲੈ ਕੇ ਅਕਾਲੀ ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ ਦੇ ਆਗੂ ਬੁਖਲਾਹਟ 'ਚ ਆ ਕੇ 7 ਅਕਤੂਬਰ ਨੂੰ ਲੰਬੀ ਅਤੇ ਪਟਿਆਲਾ ਵਿਖੇ ਰੈਲੀਆਂ ਦਾ ਐਲਾਨ ਕਰ ਰਹੇ ਹਨ ਕਿਉਂ ਜੋ ਉਸੇ ਦਿਨ ਕੋਟਕਪੂਰਾ ਤੋਂ ਬਰਗਾੜੀ ਤੱਕ ਮਾਰਚ ਕੱਢਿਆ ਜਾ ਰਿਹਾ ਹੈ।|ਸ. ਸਹੌਲੀ ਨੇ ਕਿਹਾ ਕਿ ਮਾਰਚ 'ਚ ਵੱਡੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ, ਜਦੋਂ ਕਿ ਰੈਲੀਆਂ ਇਨ੍ਹਾਂ ਪਾਰਟੀਆਂ ਵਲੋਂ ਮਹਿਜ ਇਕ ਡਰਾਮੇਬਾਜ਼ੀ ਹੈ ਤਾਂ ਜੋ ਲੋਕਾਂ ਦਾ ਧਿਆਨ ਬਰਗਾੜੀ ਮੋਰਚੇ ਤੋਂ ਲਾਂਬੇ ਕੀਤਾ ਜਾ ਸਕੇ।| ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਗੁਰੂ ਦੇ ਸੱਚੇ ਸਿੱਖ ਹਨ ਤਾਂ ਬਰਗਾੜੀ ਮੋਰਚੇ 'ਚ ਸ਼ਮੂਲੀਅਤ ਜ਼ਰੂਰ ਕਰਨ।|ਇਸ ਮੌਕੇ ਸੀਨੀ. ਆਗੂ ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਪੂਰਨ ਸਿੰਘ ਅਲੌਹਰਾਂ, ਗੁਲਜਾਰ ਸਿੰਘ ਇੱਛੇਵਾਲ, ਜਰਨੈਲ ਸਿੰਘ ਹਿਆਣਾ, ਮੇਜਰ ਸਿੰਘ ਸਹੌਲੀ, ਭਿੰਦਰ ਸਿੰਘ ਗਲਵੱਟੀ, ਅਮਰ ਸਿੰਘ ਅਮਰ, ਸਿਤਾਰ ਮੁਹੰਮਦ, ਗੁਲਜਾਰ ਸਿੰਘ ਮਟੌਰੜਾ, ਮਹਿੰਦਰ ਸਿੰਘ ਨਾਭਾ, ਬੇਅੰਤ ਸਿੰਘ ਰੋਹਟੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਸੁਤੰਤਰ ਦੇ ਵਰਕਰ ਮੌਜੂਦ ਸਨ।
ਪਟਿਆਲਾ ਰੈਲੀ ਦੀਆਂ ਤਿਆਰੀਆਂ 'ਚ ਅੜਿੱਕੇ ਪਾ ਰਹੀ ਸਰਕਾਰ: ਢੀਂਡਸਾ
NEXT STORY