ਫਤਿਹਗੜ੍ਹ ਸਾਹਿਬ(ਟਿਵਾਣਾ)-ਨੇੜਲੇ ਪਿੰਡ ਰਾਮਪੁਰ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ 21 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੀ ਪਛਾਣ ਹਰਮਨਦੀਪ ਕੌਰ ਪਿੰਡ ਬਰਾਸ ਨਿਵਾਸੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਲੜਕੀ ਦਾ ਪਿਤਾ ਦਲਬੀਰ ਸਿੰਘ ਜਦੋਂ ਆਪਣੀ ਵੱਖਰੀ ਸਕੂਟਰੀ 'ਤੇ ਸਵਾਰ ਹੋ ਕੇ ਆਪਣੀ ਲੜਕੀ ਦੇ ਮਗਰ ਹੀ ਖੰਨਾ ਵਿਖੇ ਨੌਕਰੀ ਲਈ ਜਾ ਰਿਹਾ ਸੀ ਤਾਂ ਪਿੰਡ ਦੀ ਕੁਝ ਦੂਰੀ 'ਤੇ ਉਸ ਨੇ ਆਪਣੀ ਲੜਕੀ ਨੂੰ ਜ਼ਖਮੀ ਹਾਲਤ 'ਚ ਦੇਖਿਆ, ਜਿਸ ਨੂੰ ਉਹ ਤੁਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲੈ ਕੇ ਅਇਆ ਪਰ ਉਦੋਂ ਤੱਕ ਹਰਮਨਦੀਪ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਜਾਪਦਾ ਹੈ ਕਿ ਇਹ ਹਾਦਸਾ ਲੜਕੀ ਜਦੋਂ ਖੰਨਾ ਵਿਖੇ ਆਈਲਟਸ ਦੀ ਕਲਾਸ ਲਾਉਣ ਜਾ ਰਹੀ ਸੀ ਤਾਂ ਰਾਮਪੁਰ ਨੇੜੇ ਉਸ ਦੀ ਸਕੂਟਰੀ ਦਾ ਟਾਇਰ ਇਕ ਟੋਏ 'ਚ ਡਿੱਗਣ ਕਾਰਨ ਵਾਪਰਿਆ ਤੇ ਡਿੱਗਣ ਕਾਰਨ ਉਸ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੇ ਕੰਨਾਂ 'ਚੋਂ ਲਹੂ ਵਗ ਰਿਹਾ ਸੀ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਇਸ ਸਬੰਧ 'ਚ 174 ਦੀ ਕਾਰਵਾਈ ਕੀਤੀ ਗਈ ਹੈ।
ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਲਈ ਸਰਕਾਰ ਤੋਂ ਇਨਸਾਫ ਮਿਲਣ ਦੀ ਆਸ ਨਹੀਂ : ਮੰਡ
NEXT STORY