ਘਨੌਰ (ਅਲੀ)- ਥਾਣਾ ਸ਼ੰਭੂ ਪੁਲਸ ਨੇ ਇਕ ਸਕੂਟਰੀ ਨੂੰ ਟੱਕਰ ਮਾਰਨ ਵਾਲੇ ਤੇਜ਼ ਰਫਤਾਰ ਟਰੈਕਟਰ ਦੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕੀਤਾ ਹੈ। ਦਲਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਅਲੀਮਾਜਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੰਘੇ ਦਿਨੀਂ ਲਗਭਗ ਦੁਪਹਿਰ ਬਾਅਦ ਮੇਰੀ ਭੈਣ ਕਵਲਜੀਤ ਕੌਰ, ਉਸ ਦਾ ਲੜਕਾ ਅਮਰਜੀਤ ਸਿੰਘ, ਜੇਠ ਜਸਪ੍ਰੀਤ ਸਿੰਘ ਅਤੇ ਮੇਰਾ ਲੜਕਾ ਰਵਨੀਤ ਸਿੰਘ ਸਕੂਟਰੀ ਨੰਬਰ ਪੀ ਬੀ 39 ਐੱਚ 1118 ’ਤੇ ਸਵਾਰ ਹੋ ਕੇ ਬਾ-ਹੱਦ ਪਿੰਡ ਚਮਾਰੂ ਪਾਸ ਜਾ ਰਹੇ ਸਨ। ਅੱਗਿਓਂ ਦੀ ਇਕ ਅਣਪਛਾਤੇ ਡਰਾਈਵਰ ਨੇ ਇਕਦਮ ਤੇਜ਼ ਰਫਤਾਰ ਟਰੈਕਟਰ ਦਾ ਕੱਟ ਮਾਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਸਕੂਟਰੀ ਟਰੈਕਟਰ ਨਾਲ ਟਕਰਾਅ ਗਈ। ਇਸ ਘਟਨਾ ’ਚ ਅਮਰਜੀਤ ਸਿੰਘ ਤੇ ਰਵਨੀਤ ਸਿੰਘ ਦੀ ਮੌਤ ਹੋ ਗਈ, ਕਵਲਜੀਤ ਕੌਰ ਅਤੇ ਜਸਪ੍ਰੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਪੁਲਸ ਨੇ ਟਰੈਕਟਰ ਦੇ ਅਣਪਛਾਤੇ ਡਰਾਈਵਰ ਖਿਲਾਫ 281, 106(1), 125 (ਏ, ਬੀ), 324 (5) ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਨਵੀਂ ਅਪਡੇਟ, ਕੀਤੀ ਇਹ ਵੱਡੀ ਭਵਿੱਖਬਾਣੀ
NEXT STORY