ਮੌੜ ਮੰਡੀ (ਪ੍ਰਵੀਨ) — ਕੋਟਲੀ ਰੋਡ ਵਾਲੇ ਫਾਟਕਾਂ ਦੇ ਕੋਲ ਬਿਜਲੀ ਵਿਭਾਗ ਦੀ ਲਾਪਰਵਾਹੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਉਥੇ ਹੀ ਸਿਕਿਊਰਿਟੀ ਗਾਰਡ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਨਰੇਸ਼ ਟ੍ਰਾਂਸਪੋਰਟ ਕੰਪਨੀ ਦਾ ਟਰੱਕ ਸ਼ਹਿਰ ਦੀ ਪ੍ਰਤਾਪ ਸਪਿਨਟੈਕਸ ਤੋਂ ਧਾਗਾ ਲੈ ਕੇ ਆਇਆ ਸੀ। ਡਰਾਈਵਰ ਦਵਿੰਦਰ ਸਿੰਘ ਕੰਟੇਨਰ ਨੂੰ ਫੈਕਟਰੀ 'ਚ ਲਗਾਉਣ ਲੱਗਾ। ਇਸ ਦੌਰਾਨ ਗੇਟ ਦੇ ਬਾਹਰ ਫਾਟਕਾਂ ਦੇ ਕੋਲੋਂ ਲੰਘਦੀ 11,000 ਕੇ.ਵੀ. ਦੀ ਨਵੀਂਆਂ ਲਟਕਦੀਆਂ ਤਾਰਾਂ ਨੇ ਕੰਟੇਨਰ ਨੂੰ ਆਪਣੀ ਚਪੇਟ 'ਚ ਲੈ ਲਿਆ। ਫੈਕਟਰੀ ਦੇ ਗੇਟ 'ਤੇ ਖੜੇ ਸਿਕਿਊਰਿਟੀ ਗਾਰਡ ਗੁਰਤੇਜ ਸਿੰਘ ਨੇ ਜਦ ਭੱਜ ਕੇ ਡਰਾਈਵਰ ਨੂੰ ਰੋਕਣ ਲਈ ਕੰਟੇਨਰ 'ਤੇ ਹੱਥ ਮਾਰਿਆ ਤਾਂ ਕਰੰਟ ਦੀ ਚਪੇਟ 'ਚ ਆ ਗਿਆ ਤੇ ਜ਼ਮੀਨ 'ਤੇ ਡਿੱਗ ਗਿਆ। ਜਦ ਗੁਰਤੇਜ ਸਿੰਘ ਹੇਠਾਂ ਡਿੱਗੀਆ ਤਾਂ ਕੰਟੇਨਰ ਡਰਾਈਵਰ ਘਬਰਾ ਗਿਆ ਤੇ ਕੰਟੇਨਰ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰਨ ਲੱਗਾ ਪਰ ਕਰੰਟ ਦੇ ਚਲਦਿਆਂ ਅੱਗ 'ਚ ਝੁਲਸ ਗਿਆ ਤੇ ਕੰਟੇਨਰ ਨੂੰ ਵੀ ਅੱਗ ਗਈ।
ਇਸ ਮੌਕੇ ਲੋਕਾਂ ਨੇ ਜਦ ਬਿਜਲੀ ਵਿਭਾਗ ਦੇ ਦਫਤਰ 'ਚ ਫੋਨ ਕਰਕੇ ਬਿਜਲੀ ਸਪਲਾਈ ਕੱਟਣ ਲਈ ਕਿਹਾ ਤਾਂ ਕਿਸੇ ਵੀ ਅਧਿਕਾਰੀ ਨੇ ਧਿਆਨ ਨਹੀਂ ਦਿੱਤਾ। ਹਾਦਸੇ ਦੇ ਤੁਰੰਤ ਬਾਅਦ ਡਰਾਈਵਰ ਦਵਿੰਦਰ ਸਿੰਘ ਨੂੰ ਹਸਪਾਤਲ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਬਿਜਲੀ ਵਿਭਾਗ ਦੇ ਜੇ. ਈ. ਵਿਸਾਖਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਇਸ ਜਗ੍ਹਾ ਤੋਂ ਟ੍ਰੈਫਿਕ ਨਿਕਲਦਾ ਹੈ ਪਰ ਕੰਟੇਨਰ ਵੱਧ ਉੱਚਾ ਹੋਣ ਕਾਰਨ ਹਾਦਸਾ ਹੋਇਆ। ਉਹ ਮੌਕਾ ਵੀ ਦੇਖ ਚੁੱਕੇ ਹਨ ਤੇ ਇਸ ਜਗ੍ਹਾ 'ਤੇ 150 ਐੱਮ. ਐੱਮ. ਦੀਆਂ ਤਾਰਾਂ ਪਾਉਣ ਤੇ ਤਾਰਾਂ ਨੂੰ ਉੱਚਾ ਚੁੱਕਣ ਸੰਬੰਧੀ ਐਸਟੀਮੇਟ ਪਾਸ ਹੋ ਚੁੱਕਾ ਹੈ, ਜਿਸ ਦਾ ਕੰਮ ਪ੍ਰਾਈਵੇਟ ਕੰਪਨੀ ਦੇ ਕੋਲ ਹੈ। ਜਲਦ ਹੀ ਤਾਰਾਂ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ।
ਫਗਵਾੜਾ ਹਿੰਸਾ 'ਚ ਮਾਰੇ ਗਏ ਨੌਜਵਾਨ ਦੀ ਹੋਈ ਅੰਤਿਮ ਅਰਦਾਸ, ਪੁਲਸ ਨੇ ਕੱਢਿਆ ਫਲੈਗ ਮਾਰਚ
NEXT STORY