ਭਵਾਨੀਗੜ੍ਹ, (ਵਿਕਾਸ)— ਪੁਲਸ ਨੇ ਇਕ ਕਾਰ 'ਚੋਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਜਦੋਂਕਿ ਉਸ ਦਾ ਸਾਥੀ ਫਰਾਰ ਹੋ ਗਿਆ । ਜਾਣਕਾਰੀ ਅਨੁਸਾਰ ਹੌਲਦਾਰ ਮਹਿੰਦਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਥੰਮਣ ਸਿੰਘ ਵਾਲਾ ਨੇੜੇ ਸਮਾਣਾ ਸਾਈਡ ਤੋਂ ਆਉਂਦੀ ਇਕ ਹੌਂਡਾ ਸਿਟੀ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਪੁਲਸ ਨੂੰ ਵੇਖ ਕੇ ਕਾਰ ਛੱਡ ਕੇ ਭੱਜ ਨਿਕਲਿਆ।
ਪੁਲਸ ਨੇ ਕਾਰ ਸਵਾਰ ਨੂੰ ਗ੍ਰਿਫਤਾਰ ਕਰ ਕੇ ਕਾਰ 'ਚੋਂ 10 ਪੇਟੀਆਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਕੀਤੀ । ਪੁਲਸ ਨੇ ਕਾਰ ਕਬਜ਼ੇ ਵਿਚ ਲੈ ਕੇ ਦਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਦਰਸ਼ਨ ਸਿੰਘ ਵਾਸੀ ਲੁਹਾਰ ਮਾਜਰਾ ਥਾਣਾ ਸਦਰ ਨਾਭਾ ਅਤੇ ਫਰਾਰ ਹੋਏ ਮਾਲੂਕ ਸਿੰਘ ਵਾਸੀ ਧੂਰੀ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।
60 ਗ੍ਰਾਮ ਨਸ਼ੇ ਵਾਲੇ ਪਦਾਰਥ ਸਣੇ ਕਾਬੂ ਨੌਜਵਾਨ ਨੂੰ ਭੇਜਿਆ ਜੇਲ
NEXT STORY