ਪੰਜਾਬ ਵਿਧਾਨਸਭਾ ਚੋਣਾਂ ਵਿਚ ਇਸ ਵਾਰ 1 ਸੀ. ਐੱਮ., 3 ਸਾਬਕਾ ਸੀ. ਐੱਮ. ਅਤੇ 2 ਡਿਪਟੀ ਸੀ. ਐੱਮ. ਕਿਸਮਤ ਆਜ਼ਮਾ ਰਹੇ ਹਨ। ਇਨ੍ਹਾਂ ਤੋਂ ਇਲਾਵਾ 7 ਪਾਰਟੀਆਂ ਦੇ ਪ੍ਰਧਾਨ ਅਤੇ 4 ਸਾਬਕਾ ਪ੍ਰਧਾਨ ਵੀ ਮੈਦਾਨ ਵਿਚ ਹਨ। ਇਨ੍ਹਾਂ ਸਾਰੇ ਰਾਜਨੀਤਕ ਬਾਹੂਬਲੀਆਂ ਦਾ ਬਿਓਰਾ ਦੇ ਰਹੇ ਹਨ ਹਰੀਸ਼ਚੰਦਰ....
ਬਾਦਲ, ਕੈਪਟਨ ਤੇ ਭੱਠਲ ਫਿਰ ਮੈਦਾਨ ’ਚ
ਪ੍ਰਧਾਨ ਦੇ ਨਾਲ ਸੀ. ਐੱਮ. ਵੀ.
ਕੈਪਟਨ ਅਮਰਿੰਦਰ ਸਾਬਕਾ ਮੁੱਖ ਮੰਤਰੀ ਤਾਂ ਹੈ ਹੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਵੀ ਹਨ, ਜੋ ਪਟਿਆਲਾ ਸਿਟੀ ਤੋਂ ਚੋਣ ਮੈਦਾਨ ’ਚ ਹਨ।
3 ਸਾਬਕਾ ਮੁੱਖ ਮੰਤਰੀ ਵੀ ਇਸ ਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਚ ਪੰਜਾਬ ਦੇ ਸਭ ਤੋਂ ਬਜ਼ੁਰਗ ਉਮੀਦਵਾਰ ਤੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਅਤੇ ਕਾਂਗਰਸ ਵਲੋਂ ਸਿਰਫ਼ 82 ਦਿਨ ਮੁੱਖ ਮੰਤਰੀ ਰਹੇ ਰਜਿੰਦਰ ਕੌਰ ਭੱਠਲ ਲਹਿਰਾ ਹਲਕੇ ਤੋਂ ਮੈਦਾਨ ਵਿਚ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸ ਵਲੋਂ 9 ਸਾਲ 185 ਦਿਨ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਵੀ ਸਾਬਕਾ ਮੁੱਖ ਮੰਤਰੀ ਹਨ ਪਰ ਉਹ ਹੁਣ ਨਵੀਂ ਪਾਰਟੀ ਨਾਲ ਪਟਿਆਲਾ ਸਿਟੀ ਤੋਂ ਚੋਣ ਲੜ ਰਹੇ ਹਨ।
111 ਦਿਨ ਦੇ ਮੁੱਖ ਮੰਤਰੀ ਚੰਨੀ
ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਪਹਿਲੀ ਵਾਰ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਉਹ ਭਦੌੜ ਤੋਂ ਵੀ ਪਾਰਟੀ ਉਮੀਦਵਾਰ ਹਨ। ਕਾਂਗਰਸ ਨੇ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਪਹਿਲੀ ਵਾਰ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਇਸਦਾ ਦੇਸ ਦੇ ਹੋਰ ਚੋਣਾਵੀ ਰਾਜਾਂ ਵਿਚ ਵੀ ਲਾਭ ਲੈਣ ਦੇ ਮੂਡ ਵਿਚ ਹੈ। ਉੱਥੇ ਹੀ ਪੰਜਾਬ ਵਿਚ ਪਾਰਟੀ ਦੇ ਅਜਿਹੇ ਉਮੀਦਵਾਰ ਹਨ, ਜੋ ਹੋਰ ਸੀਟਾਂ ’ਤੇ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚ ਰਹੇ ਹਨ।
ਦੋ ਡਿਪਟੀ ਸੀਟ ਬਰਕਰਾਰ ਰੱਖਣ ਲਈ ਮੈਦਾਨ ’ਚ
ਪੰਜਾਬ ਵਿਚ ਪਹਿਲੀ ਵਾਰ ਦੋ ਉਪ ਮੁੱਖ ਮੰਤਰੀ ਕਾਂਗਰਸ ਸਰਕਾਰ ਵਿਚ ਬਣਾਏ ਗਏ। ਦੋਵੇਂ ਹੀ ਆਪਣੀਆਂ ਰਿਵਾਇਤੀ ਸੀਟਾਂ ’ਤੇ ਇਸ ਵਾਰ ਵੀ ਚੋਣ ਲੜ ਰਹੇ ਹਨ। ਇਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਅਤੇ ਓ. ਪੀ. ਸੋਨੀ ਅੰਮ੍ਰਿਤਸਰ ਸੈਂਟਰਲ ਹਲਕੇ ਤੋਂ ਕਾਂਗਰਸ ਉਮੀਦਵਾਰ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
7 ਪਾਰਟੀ ਪ੍ਰਧਾਨ ਵੀ ਆਜ਼ਮਾ ਰਹੇ ਕਿਸਮਤ, ਸੁਖਬੀਰ ਬਾਦਲ ਅਤੇ ਭਗਵੰਤ ਮਾਨ ਹਨ ਸੀ. ਐੱਮ. ਅਹੁਦੇ ਦੇ ਉਮੀਦਵਾਰ
ਪੰਜਾਬ ਵਿਧਾਨਸਭਾ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੇ 7 ਪਾਰਟੀ ਪ੍ਰਧਾਨ ਵੀ ਇਸ ਵਾਰ ਕਿਸਮਤ ਆਜ਼ਮਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ 2 ਪ੍ਰਧਾਨ ਤਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਹਨ। ਇਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਅਤੇ ਆਮ ਆਦਮੀ ਦੇ ਪ੍ਰਧਾਨ ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਹਨ। ਇਹ ਦੋਵੇਂ ਹੀ ਲੋਕਸਭਾ ਮੈਂਬਰ ਵੀ ਹਨ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਹਨ ਜੋ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਉਮੀਦਵਾਰ ਹਨ। ਉਹ ਵੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਦੌੜ ਵਿਚ ਸਨ ਪਰ ਐੱਨ ਮੌਕੇ ’ਤੇ ਪਛੜ ਚੁੱਕੇ ਹਨ। ਇਨ੍ਹਾਂ ਪ੍ਰਧਾਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਫਗਵਾੜਾ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਆਤਮ ਨਗਰ ਤੋਂ ਚੋਣ ਲੜ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਤਾਂ ਹਨ ਹੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਵੀ ਹਨ ਜੋ ਪਟਿਆਲਾ ਸਿਟੀ ਤੋਂ ਮੈਦਾਨ ਵਿਚ ਹਨ।
5 ਸਾਬਕਾ ਪਾਰਟੀ ਪ੍ਰਧਾਨ ਵੀ ਲੜ ਰਹੇ ਚੋਣ
ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਾਦੀਆਂ, ਭਾਜਪਾ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਸੈਂਟਰਲ ਤੋਂ ਅਤੇ ਵਿਜੈ ਸਾਂਪਲਾ ਫਗਵਾੜਾ ਤੋਂ ਚੋਣ ਲੜ ਰਹੇ ਹਨ। ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਰਜਿੰਦਰ ਕੌਰ ਭੱਠਲ ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਦੀ ਸ਼੍ਰੇਣੀ ਵਿਚ ਵੀ ਸ਼ਾਮਲ ਹਨ।
5 ਸਾਬਕਾ ਮੁੱਖ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਚੋਣ ਮੈਦਾਨ ’ਚ ਉਤਰੇ
ਇਸ ਵਾਰ 5 ਮੁੱਖ ਮੰਤਰੀਆਂ ਦੇ ਪਰਿਵਾਰਕ ਮੈਂਬਰ ਚੋਣ ਲੜ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਬਾਦਲ ਜਲਾਲਾਬਾਦ ਤੋਂ, ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੱਟੀ ਤੋਂ, ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਖੰਨਾ ਤੋਂ, ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਮੁਕਤਸਰ ਅਤੇ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਸਾਹਨੇਵਾਲ ਤੋਂ ਚੋਣ ਲੜ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵਜੋਤ ਸਿੱਧੂ ਨੂੰ ਲੈ ਕੇ ਬੋਲੇ CM ਚੰਨੀ, ਕਿਹਾ-ਮੈਂ ਅਤੇ ਸਿੱਧੂ ਇਕਜੁੱਟ ਹਾਂ, ਉਹ ਮੇਰੇ ਵੱਡੇ ਭਰਾ ਵਰਗੇ
NEXT STORY