ਭਾਦਸੋਂ (ਅਵਤਾਰ)- ਬੀਤੀ ਰਾਤ ਭਾਦਸੋਂ ਨਜ਼ਦੀਕ ਪੈਂਦੇ ਪਿੰਡ ਰਾਇਮੱਲ ਮਾਜਰੀ ਦੇ ‘ਖੂਨੀ ਮੋਡ਼’ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਚਾਸਵਾਲ ਦਾ ਨੌਜਵਾਨ ਪੁਸ਼ਪਿੰਦਰ ਪੁੱਤਰ ਅਮਰਨਾਥ ਉਮਰ ਤਕਰੀਬਕਨ 20 ਸਾਲ ਆਪਣੇ 2 ਕਰੀਬੀ ਰਿਸ਼ਤੇਦਾਰਾਂ ਮਨੀ ਅਤੇ ਮਨਿੰਦਰ ਸਿੰਘ ਨਾਲ ਪਟਿਆਲੇ ਤੋਂ ਘਰੇਲੂ ਸਾਮਾਨ ਖਰੀਦ ਕੇ ਸਵਿਫਟ ਕਾਰ ਨੰਬਰ ਪੀ ਬੀ 13 ਵੀ 4141 ਵਿਚ ਆਪਣੇ ਘਰ ਵਾਪਸ ਆ ਰਿਹਾ ਸੀ। ਰਾਇਮੱਲ ਮਾਜਰੀ ਕੋਲ ਆ ਕੇ ਅਚਾਨਕ ਕਾਰ ਦਰੱਖਤ ਨਾਲ ਟਕਰਾਅ ਗਈ। ਇਸ ਦੌਰਾਨ ਨੌਜਵਾਨ ਪੁਸ਼ਵਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਸ ਦੇ ਦੋਨੋਂ ਰਿਸ਼ਤੇਦਾਰ ਗੰਭੀਰ ਜ਼ਖਮੀ ਹੋ ਗਏ। ਗੰਭੀਰ ਹਾਲਤ ਦੇਖਦਿਅਾਂ ਉਨ੍ਹਾਂ ਨੂੰ ਪਟਿਆਲਾ ਦੇ ਕੋਲੰਬੀਆ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਉਕਤ ‘ਖੂਨੀ ਮੋਡ਼’ ’ਤੇ ‘ਮੋਡ਼ ਚਿੰਨ੍ਹ’ ਅਤੇ ਰੇਲਿੰਗ ਲਾਈ ਜਾਵੇ ਤਾਂ ਭਵਿੱਖ ਵਿਚ ਅਜਿਹੀ ਅਣਹੋਣੀ ਘਟਨਾ ਨਾ ਵਾਪਰ ਸਕੇ।
ਇਸ਼ਕ ’ਚ ਅੰਨ੍ਹੀ ਮਾਂ ਨੇ ਆਸ਼ਿਕ ਨਾਲ ਮਿਲ ਕੇ ਕੀਤਾ ਸੀ ਪੁੱਤਰ ਦਾ ਕਤਲ
NEXT STORY