ਜਲਾਲਾਬਾਦ (ਨਿਖੰਜ) – ਜ਼ਿਲਾ ਫਾਜ਼ਿਲਕਾ ਦੀ ਸੀ. ਆਈ. ਸਟਾਫ ਨੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਇਕ ਔਰਤ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਬ ਇੰਨਸਪੈਕਟ ਸੀ. ਆਈ. ਸਟਾਫ ਫਾਜ਼ਿਲਕਾ ਹਰਬੰਸ ਲਾਲ ਪੁਲਸ ਪਾਰਟੀ ਦੇ ਨਾਲ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪਿੰਡ ਚੱਕ ਬਲੋਚਾ ਮਾਹਲਮ ਨੂੰ ਜਾ ਰਹੇ ਸਨ। ਗਸ਼ਤ ਦੌਰਾਨ ਉਨ੍ਹਾਂ ਨੇ ਪਿੰਡ ਦੇ ਨਜ਼ਦੀਕ ਪੈਟਰੋਲ ਪੰਪ ਕੋਲ ਇਕ ਔਰਤ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਲਿਆ। ਮਹਿਲਾ ਪੁਲਸ ਕਰਮਚਾਰੀਆ ਦੀ ਸਹਾਇਤਾ ਨਾਲ ਔਰਤ ਦੀ ਤਲਾਸ਼ੀ ਲੈਣ ਲੈਣ 'ਤੇ ਉਸਦੇ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੀ ਗਈ ਔਰਤ ਦੀ ਪਛਾਣ ਗੁਰਮੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਪਿੰਡ ਚੱਕ ਬਲੋਚਾ (ਮਾਹਲਮ) ਦੇ ਵੱਜੋਂ ਹੋਈ। ਜਿਸਦੇ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਸੀਂ ਤਾਂ ਵਿੱਕੀ ਗੌਂਡਰ ਠੋਕਤਾ, ਦੁਖੀ ਹੋ ਕੇ ਡੀ. ਸੀ. ਸਾਹਿਬ ਨੂੰ ਨਾ ਠੋਕਣਾ ਪੈ ਜਾਵੇ (ਵੀਡੀਓ)
NEXT STORY