ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਨੇ ਥਾਣਾ ਸਿਟੀ ਪੁਲਸ ਨੂੰ ਸ਼ਿਕਾਇਤ ਭੇਜਦੇ ਹੋਏ 11 ਹਵਾਲਾਤੀਆਂ ਦੇ ਖ਼ਿਲਾਫ਼ ਫੋਨ ਅਤੇ ਨਸ਼ੀਲੇ ਕੈਪਸੂਲ ਬਰਾਮਦਗੀ ਦਾ ਪਰਚਾ ਦਰਜ ਕਰਵਾਇਆ ਹੈ। ਸਹਾਇਕ ਸੁਪਰੀਡੈਂਟ ਨੇ ਇਸ ਸ਼ਿਕਾਇਤ ਵਿਚ ਦੱਸਿਆ ਕਿ 24 ਤੋਂ 30 ਦਸੰਬਰ ਤੱਕ ਜੇਲ੍ਹ ਦੀਆਂ ਬੈਰਕਾਂ ਦੀ ਚੈਕਿੰਗ ਦੌਰਾਨ ਹਵਾਲਾਤੀਆਂ ਸਰਵਣ ਸਿੰਘ ਪਿੰਡ ਕਮਾਲੇਵਾਲਾ, ਹਰਪਾਲ ਸਿੰਘ ਪਿੰਡ ਪੀਰ ਬੋਰੀਆਂ, ਕੁਲਵਿੰਦਰ ਸਿੰਘ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ, ਗੁਰਪ੍ਰੀਤ ਸਿੰਘ ਪਿੰਡ ਨਵਾਂ ਬਾਰੇਕੇ, ਕੁਲਦੀਪ ਸਿੰਘ ਪਿੰਡ ਰਟੋਲ ਰੋਹੀ, ਕਰਨ ਪਿੰਡ ਮੇਘਾ ਰਾਏ ਉਤਾੜ, ਸੁਰਜੀਤ ਸਿੰਘ ਪਿੰਡ ਨਾਗੋਕੇ, ਸੁਰਜੀਤ ਸਿੰਘ ਪਿੰਡ ਦੁਨੇਕੇ, ਕ੍ਰਿਸ਼ਨ ਕੁਮਾਰ ਵਾਸੀ ਕੋਟਕਪੂਰਾ, ਬਲਵਿੰਦਰ ਸਿੰਘ ਪਿੰਡ ਪੋਜੋ ਕੇ ਉਤਾੜ ਕੋਲੋਂ ਕੁੱਲ 10 ਫੋਨ ਬਰਾਮਦ ਕੀਤੇ ਗਏ ਹਨ।
ਉਕਤ ਤੋਂ ਇਲਾਵਾ ਹਵਾਲਾਤੀ ਵਿਨੈ ਭੰਡਾਰੀ ਵਾਸੀ ਲੁਧਿਆਣਾ ਕੋਲੋਂ ਸਫੈਦ ਰੰਗ ਦੇ 65 ਕੈਪਸੂਲ ਬਰਾਮਦ ਹੋਏ ਹਨ, ਜਿਨ੍ਹਾਂ ਦੀ ਵਰਤੋਂ ਨਸ਼ੇ ਵਜੋਂ ਹੁੰਦੀ ਹੈ। ਪੁਲਸ ਨੇ ਉਕਤ ਸਾਰਿਆਂ ਦੇ ਖ਼ਿਲਾਫ਼ ਜੇਲ੍ਹ ਐਕਟ ਦਾ ਪਰਚਾ ਦਰਜ ਕਰ ਲਿਆ ਹੈ।
9 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਇਕ ਨਾਮਜ਼ਦ
NEXT STORY