ਮੋਹਾਲੀ,(ਜਸੋਵਾਲ): ਸ਼ਹਿਰ 'ਚ 10 ਸਾਲ ਦੀ ਬੱਚੀ ਨਾਲ ਇਕ 50 ਸਾਲਾ ਬਜ਼ੁਰਗ ਵਲੋਂ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮਾਮਲਾ ਮੋਹਾਲੀ ਦੇ ਪਿੰਡ ਮਦਨਪੁਰਾ ਦਾ ਹੈ, ਜਿਥੇ 50 ਸਾਲਾ ਇਕ ਬਜ਼ੁਰਗ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ 10 ਸਾਲ ਦੀ ਇਕ ਨਾਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀ ਦੀ ਪਛਾਣ ਰਮੇਸ਼ ਚੌਹਾਨ ਦੇ ਰੂਪ 'ਚ ਹੋਈ ਹੈ, ਜੋ ਕਿ ਪੇਂਟਰ ਦਾ ਕੰਮ ਕਰਦਾ ਹੈ। ਜਿਸ ਸਮੇਂ ਰਮੇਸ਼ ਨੇ ਘਟਨਾ ਨੂੰ ਅੰਜਾਮ ਦਿੱਤਾ, ਉਸ ਸਮੇਂ ਉਸ ਦੀ ਪਤਨੀ ਤੇ ਬੇਟਾ ਮਾਰਕਿਟ ਗਏ ਹੋਏ ਸਨ।
ਮੈਡੀਕਲ 'ਚ ਬਜ਼ੁਰਗ ਵਲੋਂ ਕੀਤੇ ਗਏ ਦੁਸ਼ਕਰਮ ਦੀ ਪੁਸ਼ਟੀ ਹੋਣ ਦੇ ਬਾਅਦ ਪੀੜਤ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ 50 ਸਾਲਾ ਰਮੇਸ਼ ਚੌਹਾਨ ਖਿਲਾਫ ਥਾਣਾ ਫੇਜ਼-1 'ਚ ਆਈ. ਪੀ. ਸੀ. ਧਾਰਾ 376,354, 354 ਬੀ, 506 ਤੇ ਪੋਸਕੋ ਐਕਟ ਦੀ ਧਾਰਾ (12) ਤਹਿਤ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਵੀਰਵਾਰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
PM ਮੋਦੀ ਨਾਲ ਅੱਜ ਮੁਲਾਕਾਤ ਕਰਨਗੀ ਐਂਜੇਲਾ ਮਰਕੇਲ (ਪੜ੍ਹੋ 1 ਨਵੰਬਰ ਦੀਆਂ ਖਾਸ ਖਬਰਾਂ)
NEXT STORY