ਨਵੀਂ ਦਿੱਲੀ — ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਭਾਰਤ ਦੀ ਦੋ ਦਿਨਾਂ ਯਾਤਰਾ 'ਤੇ ਵੀਰਵਾਰ ਨੂੰ ਨਵੀਂ ਦਿੱਲੀ ਪਹੁੰਚੀ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਦੋ-ਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਕਰੀਬ 20 ਸਮਝੌਤਿਆਂ 'ਤੇ ਦਸਤਖਤ ਹੋਣ ਦੀ ਉਮੀਦ ਹੈ। ਉਹ ਆਪਣੇ ਦੌਰੇ 'ਤੇ ਕਾਰੋਬਾਰ ਜਗਤ ਦੇ ਵਫਦ ਨਾਲ ਮੁਲਾਕਾਤ ਤੋਂ ਇਲਾਵਾ ਭਾਰਤੀ ਲਿਡਰਸ਼ਿਪ ਨੂੰ ਮਿਲਣਗੀ। ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਭਵਨ 'ਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਜਾਵੇਗਾ ਅਤੇ ਬਾਅਦ 'ਚ ਉਹ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੀ।
ਹਨੀਟ੍ਰੈਪ ਮਾਮਲੇ 'ਚ ਦੋਸ਼ੀਆਂ ਦੀ ਅਗਾਉਂ ਜ਼ਮਾਨਤ 'ਤੇ ਸੁਣਵਾਈ ਅੱਜ
ਮੱਧ ਪ੍ਰਦੇਸ਼ ਦੇ ਬਹੁਚਰਚਿਤ ਹਨੀਟ੍ਰੈਪ ਮਾਮਲੇ 'ਚ ਸ਼ਵੇਤਾ ਨਾਂ ਦੀਆਂ ਦੋਵਾਂ ਮਹਿਲਾ ਦੋਸ਼ੀਆਂ ਨੂੰ ਅੰਤਰਿਮ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ ਹੋਵੇਗੀ। ਇਹ ਇੰਦੌਰ ਜ਼ਿਲਾ ਸੈਸ਼ਨ ਅਦਾਲਤ ਦੇ ਅਪਰ ਸੈਸ਼ਨ ਜੱਜ ਵਿਵੇਕ ਸਕਸੇਨਾ ਦੇ ਸਾਹਮਣੇ ਸ਼ਵੇਤਾ ਪਤੀ ਵਿਜੇ ਜੈਨ ਅਤੇ ਸ਼ਵੇਤਾ ਪਤੀ ਸਵਪਨਿਲ ਜੈਨ ਨੂੰ ਅੰਤਰਿਮ ਜ਼ਮਾਨਤ ਦਿੱਤੇ ਜਾਣ ਦੀ ਦਾਇਰ ਅਰਜ਼ੀ ਦੀ ਅੱਜ ਸੁਣਵਾਈ ਹੋਈ।
ਅੱਜ ਤੋਂ SBI ਦੇ ਸੈਵਿੰਗਸ ਅਕਾਊਂਟ 'ਤੇ ਵਿਆਜ਼ ਦਰਾਂ 'ਚ ਹੋਵੇਗਾ ਬਦਲਾਅ
ਅੱਜ ਤੋਂ ਦੇਸ਼ ਦੇ ਵੱਖ-ਵੱਖ ਵਿਭਾਗਾਂ ਦੇ ਕੁਝ ਨਿਯਮਾਂ 'ਚ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਬਦਲਾਅਵਾਂ ਦਾ ਸਿੱਧਾ ਪ੍ਰਭਾਵ ਆਮ ਲੋਕਾਂ 'ਤੇ ਹੋਣ ਵਾਲਾ ਹੈ। ਭਾਰਤੀ ਸਟੇਟ ਬੈਂਕ 'ਚ ਜੇਕਰ ਤੁਹਾਡਾ ਖਾਤਾ ਹੈ ਤਾਂ ਇਥੇ ਇਕ ਵੱਡਾ ਬਦਲਾਅ ਹੋਣ ਵਾਲਾ ਹੈ। ਬੈਂਕ 1 ਨਵੰਬਰ ਤੋਂ ਆਪਣੇ ਸੇਵਿੰਗਸ ਅਕਾਊਂਟ 'ਤੇ ਵਿਆਜ਼ ਦਰਾਂ 'ਚ ਬਦਲਾਅ ਕਰਨ ਵਾਲਾ ਹੈ। ਐੱਸ.ਬੀ.ਆਈ. ਨੇ ਇਸ ਸਬੰਧ 'ਚ 9 ਅਕਤੂਬਰ ਨੂੰ ਜਾਣਕਾਰੀ ਦਿੱਤੀ ਸੀ।
ਮਹਾਰਾਸ਼ਟਰ 'ਚ ਅੱਜ ਤੋਂ ਬਦਲ ਜਾਵੇਗਾ ਬੈਂਕਾਂ ਦਾ ਟਾਈਮ ਟੇਬਲ
ਮਹਾਰਾਸ਼ਟਰ 'ਚ ਪੀ.ਐੱਸ.ਯੂ. ਬੈਂਕਾਂ ਦਾ ਨਵਾਂ ਟਾਈਮ ਟੇਬਲ ਤੈਅ ਹੋ ਗਿਆ ਹੈ। ਹੁਣ ਬੈਂਕ ਇਕ ਹੀ ਸਮੇਂ 'ਤੇ ਖੁੱਲ੍ਹਣਗੇ ਅਤੇ ਬੰਦ ਹੋਣਗੇ। ਤੁਹਾਨੂੰ ਦੱਸ ਦਈਏ ਕਿ ਬੈਂਕਾਂ 'ਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਕੰਮ ਹੁੰਦਾ ਹੈ ਪਰ ਪੈਸਿਆਂ ਦਾ ਲੈਣਦੇਣ ਦੁਪਹਿਰ 3.30 ਵਜੇ ਤਕ ਹੀ ਹੁੰਦਾ ਹੈ। ਹੁਣ ਰਿਹਾਇਸ਼ੀ ਇਲਾਕੇ ਦੇ ਬੈਂਕ ਸਵੇਰੇ 9.00 ਵਜੇ ਖੁੱਲ੍ਹਣਗੇ ਅਤੇ ਸ਼ਾਮ 4.00 ਵਜੇ ਤਕ ਕੰਮ ਹੋਵੇਗਾ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਦੇਵਧਰ ਟਰਾਫੀ ਕ੍ਰਿਕਟ ਟੂਰਨਾਮੈਂਟ-2019
ਮਹਿਲਾ ਹਾਕੀ : ਭਾਰਤ ਬਨਾਮ ਅਮਰੀਕਾ (ਓਲੰਪਿਕ ਕੁਆਲੀਫਾਇਰ)
ਹਾਕੀ : ਭਾਰਤ ਬਨਾਮ ਰੂਸ (ਓਲੰਪਿਕ ਕੁਆਲੀਫਾਇਰ)
ਮੁੱਖ ਮੰਤਰੀ ਨੇ 'ਪੰਜਾਬ ਜੌਬ ਹੈਲਪਲਾਈਨ' ਦੀ ਕੀਤੀ ਸ਼ੁਰੂਆਤ
NEXT STORY