ਕੁਰਾਲੀ, (ਬਠਲਾ)- ਪਿੰਡ ਸਿੰਘਪੁਰਾ ਦੀ ਜਲ ਕੌਰ ਇਕ ਸਦੀ ਤੋਂ ਵੱਧ ਦਾ ਜੀਵਨ ਬਤੀਤ ਕਰਨ ਵਾਲੀ ਇਲਾਕੇ ਦੀ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਇਕੋ-ਇਕ 'ਜਵਾਨ' ਬੇਬੇ ਹੋਵੇਗੀ, ਜੋ ਪੀਜ਼ੇ ਖਾਂਦੀ, ਬੋਲੀਆਂ ਪਾਉਂਦੀ, ਸਿੱਠਣੀਆਂ ਦਿੰਦੀ ਤੇ ਤਾੜੀਆਂ ਮਾਰ ਕੇ ਹੱਸਦੀ ਹੋਵੇ । ਘੱਟੋ-ਘੱਟ 50 ਪਰਿਵਾਰਕ ਜੀਆਂ ਨੂੰ ਇਕੋ 'ਧਾਗੇ 'ਚ ਪਰੋ' ਕੇ ਰੱਖਣ ਵਾਲੀ ਮਾਤਾ ਜਲ ਕੌਰ ਨੇ 1912 'ਚ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਸੜਾਂ ਵਿਖੇ ਪਿਤਾ ਅਮਰ ਸਿੰਘ ਦੇ ਘਰ ਮਾਤਾ ਸੁਰਜੀਤੋ ਦੀ ਕੁੱਖੋਂ ਜਨਮ ਲਿਆ । ਮਾਤਾ ਨੇ ਆਪਣੇ ਪਤੀ ਉਜਾਗਰ ਸਿੰਘ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕੀਤਾ।
ਮਾਤਾ ਜਲ ਕੌਰ ਦੇ ਘਰ ਲੜਕਿਆਂ ਕੁਲਦੀਪ ਸਿੰਘ, ਸੁਖਦੇਵ ਸਿੰਘ ਤੇ ਲੜਕੀਆਂ ਸਵਰਨ ਕੌਰ ਤੇ ਰਣਜੀਤ ਕੌਰ ਨੇ ਜਨਮ ਲਿਆ । ਸਮਾਂ ਬੀਤਦਾ ਗਿਆ ਤੇ ਮਾਤਾ ਜਲ ਕੌਰ ਨੂੰ ਦੌਰਿਆਂ ਦੀ ਸ਼ਿਕਾਇਤ ਆਉਣ ਲੱਗੀ ਤੇ ਅਖੀਰ ਅਕਤੂਬਰ 1978 ਵਿਚ ਪੀ. ਜੀ. ਆਈ. ਵਾਲਿਆਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਉਜਾਗਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਅੰਤਿਮ ਵਿਦਾਈ ਦੇਣ ਦੀ ਪੂਰੀ ਤਿਆਰੀ ਕਰ ਲਈ। ਜਦੋਂ ਜਲ ਕੌਰ ਨੂੰ ਅੰਤਿਮ ਵਿਦਾਈ ਦੇਣ ਹੀ ਲੱਗੇ ਸਨ ਕਿ ਉਸ 'ਚ ਦੁਬਾਰਾ ਸਾਹ ਚੱਲ ਪਏ ਤੇ ਉਹ ਉੱਠ ਕੇ ਬੈਠ ਗਈ, ਜਿਸ 'ਤੇ ਪੂਰਾ ਪਰਿਵਾਰ, ਸਾਕ-ਸਬੰਧੀ ਤੇ ਪਿੰਡ ਵਾਸੀ ਹੱਕੇ-ਬੱਕੇ ਰਹਿ ਗਏ।
ਜ਼ਿਕਰਯੋਗ ਹੈ ਇਸ ਸੱਚੀ ਘਟਨਾ ਤੋਂ ਪਹਿਲਾਂ ਨੀਮ-ਹਕੀਮਾਂ ਦਾ ਮਾਤਾ ਜਲ ਕੌਰ ਦੇ ਘਰ ਰੋਜ਼ਾਨਾ ਗੇੜਾ ਰਹਿੰਦਾ ਸੀ। ਇਸ ਤੋਂ ਬਾਅਦ ਉਸ ਨੂੰ ਕੋਈ ਬੀਮਾਰੀ ਨਹੀਂ ਲੱਗੀ ਤੇ ਨਾ ਹੀ ਕਿਸੇ ਦਵਾਈ ਦੀ ਲੋੜ ਪਈ ।
ਰੋਜ਼ਗਾਰ ਲਈ ਆਂਗਣਵਾੜੀ ਵਰਕਰਾਂ ਵੱਲੋਂ ਨਾਅਰੇਬਾਜ਼ੀ
NEXT STORY