ਵੈੱਬ ਡੈਸਕ- ਕੋ-ਆਰਡ ਸੈੱਟ ਬੀਤੇ ਕੁਝ ਸਮੇਂ ਤੋਂ ਬਹੁਤ ਟਰੈਂਡ ਵਿਚ ਹਨ। ਮਾਰਕੀਟ ਵਿਚ ਨਵੇਂ ਡਿਜ਼ਾਈਨ ਅਤੇ ਟਰੈਂਡ ਦੇ ਕੋ-ਆਰਡ ਸੈੱਟ ਦੇਖੇ ਜਾ ਸਕਦੇ ਹਨ। ਮੁਟਿਆਰਾਂ ਨੂੰ ਸਿੰਪਲ ਤੋਂ ਲੈ ਕੇ ਟਰੈਂਡੀ ਅਤੇ ਡਿਜ਼ਾਈਨਰ ਕੋ-ਆਰਡ ਸੈੱਟ ’ਚ ਵੀ ਦੇਖਿਆ ਜਾ ਸਕਦਾ ਹੈ। ਅੱਜਕੱਲ ਜ਼ਿਆਦਾਤਰ ਮੁਟਿਆਰਾਂ ਨੂੰ ਸ਼ਾਰਟ ਸ਼ਰਟ ਟਾਪ ਵਿਦ ਟ੍ਰਾਊਜਰ ਕੋ-ਆਰਡ ਸੈੱਟ ਬਹੁਤ ਪਸੰਦ ਆ ਰਹੇ ਹਨ।
ਖਾਸ ਕਰ ਕੇ ਸਕੂਲ, ਕਾਲਜ ਅਤੇ ਦਫਤਰ ਜਾਣ ਵਾਲੀਆਂ ਮੁਟਿਆਰਾਂ ਨੂੰ ਇਸ ਤਰ੍ਹਾਂ ਦੇ ਕੋ-ਆਰਡ ਸੈੱਟ ’ਚ ਦੇਖਿਆ ਜਾ ਸਕਦਾ ਹੈ। ਸ਼ਾਰਟ ਸ਼ਰਟ ਟਾਪ ਵਿਦ ਟ੍ਰਾਊਜਰ ਕੋ-ਆਰਡ ਸੈੱਟ ਇਕ ਸਟਾਈਲਿਸ਼ ਅਤੇ ਆਰਾਮਦਾਇਕ ਆਊਟਫਿੱਟ ਹਨ, ਜੋ ਵੱਖ-ਵੱਖ ਮੌਕਿਆਂ ’ਤੇ ਪਹਿਨੇ ਜਾ ਸਕਦੇ ਹਨ। ਇਸ ਕੋ-ਆਰਡ ਸੈੱਟ ਵਿਚ 2 ਪੀਸ ਹੁੰਦੇ ਹਨ ਜਿਨ੍ਹਾਂ ਵਿਚ ਸ਼ਾਰਟ ਟਾਪ ਅਤੇ ਟ੍ਰਾਊਜ਼ਰ ਸ਼ਾਮਲ ਹੁੰਦਾ ਹੈ। ਇਸਦਾ ਟਾਪ ਸ਼ਰਟ ਵਾਂਗ ਪਰ ਥੋੜ੍ਹਾ ਸ਼ਾਰਟ ਹੁੰਦਾ ਹੈ। ਇਸਦਾ ਟਾਪ ਕਾਲਰ ਡਿਜ਼ਾਈਨ ਵਿਚ ਆਉਂਦਾ ਹੈ ਜੋ ਇਸਨੂੰ ਹੋਰ ਵੀ ਸੁੰਦਰ ਅਤੇ ਸਟਾਈਲਿਸ਼ ਬਣਾਉਂਦਾ ਹੈ।
ਟ੍ਰਾਊਜ਼ਰ ਸਟ੍ਰੇਟ ਫਿਟ, ਸਲਿਮ ਫਿਟ ਅਤੇ ਟੈਪਰਡ ਫਿਟ ਹੁੰਦੇ ਹਨ। ਇਨ੍ਹਾਂ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਵ੍ਹਾਈਟ, ਬਲੈਕ, ਰੈੱਡ, ਪਿੰਕ, ਮੈਰੂਨ, ਗ੍ਰੇਅ, ਬਲੂ ਕਲਰ ਆਦਿ ਦੇ ਕੋ-ਆਰਡ ਸੈੱਟ ਵਿਚ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਨੂੰ ਡੈਨਿਮ ਅਤੇ ਸੈਟਿਨ ਫੈਬ੍ਰਿਕ ਦੇ ਸ਼ਾਰਟ ਸ਼ਰਟ ਟਾਪ ਵਿਦ ਟ੍ਰਾਊਜ਼ਰ ਕੋ-ਆਰਡ ਸੈੱਟ ਬਹੁਤ ਪਸੰਦ ਆ ਰਹੇ ਹਨ। ਇਨ੍ਹਾਂ ਕੋ-ਆਰਡ ਸੈੱਟਾਂ ਨੂੰ ਮੁਟਿਆਰਾਂ ਦਫਤਰ, ਕਾਲਜ, ਕੈਜੂਅਲ, ਪਾਰਟੀ, ਆਊਟਿੰਗ, ਸ਼ਾਪਿੰਗ ਆਦਿ ਵਿਚ ਪਹਿਨਣਾ ਪਸੰਦ ਕਰ ਰਹੀਆਂ ਹਨ। ਇਹ ਕੋ-ਆਰਡ ਸੈੱਟ ਮੁਟਿਆਰਾਂ ਨੂੰ ਇਕ ਮਾਡਰਨ ਅਤੇ ਫੈਸ਼ਨੇਬਲ ਲੁਕ ਦਿੰਦੇ ਹਨ।
ਇਹ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹਰ ਮੌਕੇ ’ਤੇ ਕਿਊਟ ਅਤੇ ਅਟ੍ਰੈਕਟਿਵ ਦਿਖਾਉਂਦੇ ਹਨ। ਮੁਟਿਆਰਾਂ ਇਨ੍ਹਾਂ ਨਾਲ ਆਪਣੀ ਲੁਕ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਵਾਚ, ਗਾਗਲਜ਼, ਕੈਪ, ਬੈਗ ਆਦਿ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਜਿਊਲਰੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਈਅਰਰਿੰਗਸ, ਬ੍ਰੇਸਲੇਟ, ਰਿੰਗ ਅਤੇ ਚੇਨ ਆਦਿ ਨੂੰ ਸਟਾਈਲ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਂਦਾ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਖੁੱਲ੍ਹੇ ਵਾਲਾਂ ਤੋਂ ਲੈ ਕੇ ਹਾਈ ਪੋਨੀ, ਹਾਫ ਪੋਨੀ ਅਤੇ ਮੈੱਸੀ ਬਨ ਕਰਨਾ ਪਸੰਦ ਕਰ ਰਹੀਆਂ ਹਨ। ਫੁੱਟਵੀਅਰ ਵਿਚ ਮੁਟਿਆਰਾਂ ਸ਼ਾਰਟ ਸ਼ਰਟ ਟਾਪ ਵਿਦ ਟ੍ਰਾਊਜ਼ਰ ਕੋ-ਆਰਡ ਸੈੱਟ ਨਾਲ ਸ਼ੂਜ, ਸੈਂਡਲ, ਪਲੇਟਫਾਰਮ ਹੀਲਸ ਨੂੰ ਪਹਿਨਣਾ ਪਸੰਦ ਕਰਦੀਆਂ ਹਨ।
ਦਹੀਂ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਿਹਤ ਤੇ ਸਕਿਨ ਦੋਵਾਂ ਨੂੰ ਹੋ ਸਕਦਾ ਨੁਕਸਾਨ
NEXT STORY