ਚੰਡੀਗੜ੍ਹ : ਅੰਤਰਰਾਸ਼ਟਰੀ ਪੱਧਰ 'ਤੇ 35 ਮੈਡਲ ਜਿੱਤਣ ਵਾਲੀ ਐਥਲੀਟ ਬੇਬੇ ਮਾਨ ਕੌਰ ਦੀ ਸਿਹਤ ਵਿਗੜ ਗਈ ਹੈ। ਬੇਬੇ ਮਾਨ ਕੌਰ ਪਿਛਲੇ 10-12 ਦਿਨਾਂ ਤੋਂ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੀ ਹੈ। ਉਨ੍ਹਾਂ ਨੂੰ ਪਿੱਤੇ 'ਚ ਸਮੱਸਿਆ ਦੇ ਚੱਲਦਿਆਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਹੁਣ ਤੱਕ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਧ ਨਹੀਂ ਲਈ ਗਈ ਹੈ।
ਇਹ ਵੀ ਪੜ੍ਹੋ : ਗਰੀਬ ਪਰਿਵਾਰ 'ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ, ਛੱਤ ਡਿਗਣ ਕਾਰਨ ਇਕੱਠੇ 4 ਜੀਆਂ ਦੀ ਮੌਤ (ਤਸਵੀਰਾਂ)
ਹਾਲਾਂਕਿ ਪਹਿਲਵਾਨ ਕਰਤਾਰ ਸਿੰਘ ਵਰਗੇ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਲਈ ਪੇਸ਼ਕਸ਼ ਕੀਤੀ ਗਈਹੈ। ਦੱਸਣਯੋਗ ਹੈ ਕਿ 105 ਸਾਲ ਉਮਰ ਹੋਣ ਦੇ ਬਾਵਜੂਦ ਮਾਨ ਕੌਰ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਸਮੇਤ ਵਿਸ਼ਵ ਦੇ ਕਈ ਦੇਸ਼ਾਂ 'ਚ ਆਪਣਾ ਲੋਹਾ ਮਨਵਾ ਚੁੱਕੀ ਹੈ ਅਤੇ ਇਕ ਵਰਲਡ ਰਿਕਾਰਡ ਵੀ ਉਨ੍ਹਾਂ ਦੇ ਨਾਂ 'ਤੇ ਹੈ।
ਇਹ ਵੀ ਪੜ੍ਹੋ : ਨਜ਼ਦੀਕ ਹੋਣ ਦੇ ਬਾਵਜੂਦ ਵੀ ਬੇਹੱਦ ਦੂਰ ਰਹੇ 'ਕੈਪਟਨ-ਸਿੱਧੂ', ਨਾ ਵਧਾਈ ਨਾ ਮਠਿਆਈ
ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ ਨੇ ਦੱਸਿਆ ਕਿ ਬੇਬੇ ਮਾਨ ਕੌਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ ਪਰ ਡਾਕਟਰਾਂ ਨੇ ਕਿਹਾ ਹੈ ਕਿ ਜਲਦੀ ਹੀ ਉਹ ਸਿਹਤਮੰਦ ਹੋ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪੁੱਜੇ ‘ਨਵਜੋਤ ਸਿੱਧੂ’, ਵੱਜੇ ਢੋਲ (ਤਸਵੀਰਾਂ)
NEXT STORY