ਪਟਿਆਲਾ, (ਪਰਮੀਤ)- ਜ਼ਿਲ੍ਹੇ ਵਿਚ 108 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰਾਪਤ 1495 ਦੇ ਕਰੀਬ ਰਿਪੋਰਟਾਂ ਵਿਚੋਂ 108 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 13757 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 48 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12851 ਹੋ ਗਈ ਹੈ। ਜ਼ਿਲ੍ਹੇ ਵਿਚ ਕਿਸੇ ਵੀ ਕੋਵਿਡ ਪਾਜ਼ੇਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜ਼ਿਲੇ ਵਿਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 404 ਹੀ ਹੈ ਅਤੇ ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 502 ਹੈ।
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 108 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 77, ਨਾਭਾ ਤੋਂ 03, ਸਮਾਣਾ ਤੋਂ 04,ਰਾਜਪੁਰਾ ਤੋਂ 11, ਬਲਾਕ ਕੌਲੀ ਤੋਂ 01, ਬਲਾਕ ਕਾਲੋਮਾਜਰਾ ਤੋਂ 02,ਬਲਾਕ ਭਾਦਸੋਂ ਤੋਂ 02. ਭਲਾਕ ਦੁਧਨਸਾਂਦਾਂ ਤੋਂ 04 ਅਤੇ ਬਲਾਕ ਸ਼ੁਤਰਾਣਾ ਤੋਂ 04 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 19 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 89 ਮਰੀਜ਼ ਕੰਟੈਨਮੈਂਟ ਜ਼ੋਨ ਅਤੇ ਓ. ਪੀ. ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਲਏ ਸੈਂਪਲਾਂ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਤੱਫਜਲਪੁਰਾ, ਦਰਜੀਆਂ ਸਟਰੀਟ, ਸਨੋਰੀ ਗੇਟ, ਮਜੀਠੀਆਂ ਐਨਕਲੇਵ, ਬਾਜਵਾ ਕਾਲੋਨੀ, ਵਿਕਾਸ ਕਾਲੋਨੀ, ਗੁਰਬਖਸ਼ ਕਾਲੋਨੀ, ਗੁਰੂ ਨਾਨਕ ਨਗਰ, ਉਪਕਾਰ ਨਗਰ, ਅਰੋਡ਼ਾਂ ਮੁੱਹਲਾ, ਘੁਮੰਣ ਨਗਰ, ਮਾਡਲ ਟਾਉਨ, ਨਿਊ ਲਾਲ ਬਾਗ, ਸੁਨਾਮੀ ਗੇਟ, ਗੁਰੂ ਤੇਗ ਬਹਾਦਰ ਕਾਲੋਨੀ, ਯਾਦਵਿੰਦਰਾ ਕਾਲੋਨੀ, ਨਿਉ ਮੇਹਰ ਸਿੰਘ ਕਾਲੋਨੀ, ਜੋਡ਼ੀਆਂ ਭੱਠੀਆਂ, ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਅਨੰਦ ਨਗਰ ਬੀ, ਗਿਆਨ ਕਾਲੋਨੀ, ਅਜੀਤ ਨਗਰ, ਗੁਰੂ ਰਾਮ ਦਾਸ ਨਗਰ, ਤ੍ਰਿਪਡ਼ੀ, ਸਰਹੰਦ ਰੋਡ, ਐਸ.ਐਸ.ਟੀ ਨਗਰ, 24 ਨੰਬਰ ਫਾਟਕ, ਕਰਤਾਰ ਕਾਲੋਨੀ, ਪ੍ਰੇਮ ਨਗਰ, ਚਰਨ ਬਾਗ, ਨਿਉ ਗਰੀਨ ਪਾਰਕ ਕਾਲੋਨੀ, ਸੁੰਦਰ ਨਗਰ, ਸੁਨਾਮੀ ਗੇਟ, ਧਾਲੀਵਾਲ ਕਾਲੋਨੀ, ਨਿਉ ਆਫੀਸਰ ਕਾਲੋਨੀ, ਨਾਭਾ ਤੋਂ ਸੇਕੀਅਨ ਸਟਰੀਟ, ਕੋਰਟ ਰੋਡ, ਦਸ਼ਮੇਸ਼ ਕਾਲੋਨੀ, ਸਮਾਣਾ ਤੋਂ ਨੇਡ਼ੇ ਰਾਮ ਲੀਲਾ ਮੰਦਰ, ਪ੍ਰਤਾਪ ਕਾਲੋਨੀ, ਭਾਵਨੀਗਡ਼ ਰੋਡ, ਗੁਰੂ ਗੋਬਿੰਦ ਸਿੰਘ ਕਾਲੋਨੀ, ਰਾਜਪੁਰਾ ਤੋਂ ਰਾਜਪੁਰਾ ਟਾਊਨ, ਦਸਮੇਸ਼ ਕਾਲੋਨੀ, ਗੋਬਿੰਦ ਕਾਲੋਨੀ, ਐੱਸ. ਬੀ. ਐੱਸ. ਨਗਰ, ਕਾਲਾ ਰੋਡ, ਸ਼ਾਮ ਨਗਰ, ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਫਿਰ ਕੋਵਿਡ ਪਾਜ਼ੇਟਿਵ ਕੇਸਾਂ ਵਿਚ ਵਾਧਾ ਹੋ ਰਿਹਾ ਹੈ, ਜਿਸ ਦਾ ਮੁੱਖ ਕਾਰਣ ਲੋਕਾਂ ਵੱਲੋਂ ਕੋਵਿਡ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਜ਼ਿਲੇ ਵਿਚ 2045 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ । ਹੁਣ ਤੱਕ ਜ਼ਿਲੇ ਵਿਚ ਕੋਵਿਡ ਜਾਂਚ ਸਬੰਧੀ 2,20,249 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋਂ ਜ਼ਿਲਾ ਪਟਿਆਲਾ ਦੇ 13,757 ਕੋਵਿਡ ਪਾਜ਼ੇਟਿਵ, 2,03,792 ਨੇਗੇਟਿਵ ਅਤੇ ਲੱਗਭਗ 2300 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
(ਡੱਬੀ)
ਕੁੱਲ ਪਾਜ਼ੇਟਿਵ 13757
ਮੌਤਾਂ 404
ਠੀਕ ਹੋਏ 12851
ਐਕਟਿਵ 502
ਅੱਜ
ਨਵੇਂ ਕੇਸ 108
ਮੌਤਾਂ 0
ਠੀਕ ਹੋਏ 48
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY