ਰਾਜਪੁਰਾ (ਹਰਵਿੰਦਰ) - ਪਿੰਡ ਸੰਜਰਪੁਰ ਦੀ ਵਸਨੀਕ 116 ਸਾਲਾ ਬਜ਼ੁਰਗ ਮਾਤਾ ਸੰਪੂਰਨ ਕੌਰ ਦਾ ਦਿਹਾਂਤ ਹੋ ਗਿਆ। ਸਾਬਕਾ ਸਰਪੰਚ ਦਲਵਿੰਦਰ ਸਿੰਘ (92) ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸੰਪੂਰਨ ਕੌਰ ਦਾ ਜਨਮ 1908 ’ਚ ਪਾਕਿਸਤਾਨ ਦੇ ਜ਼ਿਲਾ ਸ਼ੇਖੂਪੁਰ ਅਧੀਨ ਪੈਂਦੇ ਪਿੰਡ ਮੰਡਿਆਲੀ ’ਚ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਮਾਤਾ ਪਾਕਿਸਤਾਨ ਛੱਡ ਕੇ ਭਾਰਤ ਪਿੰਡ ਸੰਜਰਪੁਰ ਵਿਖੇ ਆ ਵਸੇ। ਉਨ੍ਹਾਂ ਦੇ 2 ਭਰਾ ਅਤੇ ਇਕ ਭੈਣ ਹਨ, ਜਿਨਾਂ ’ਚੋਂ ਇਕ ਭਰਾ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਮਾਤਾ ਸੰਪੂਰਨ ਕੌਰ ਦੇ 6 ਪੋਤਰੇ ਅਤੇ 4 ਪੜਪੋਤਰੇ ਹਨ। ਦਲਵਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਸੰਪੂਰਨ ਕੌਰ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਸਨ। ਉਹ ਹੁਣ ਤੱਕ ਰੋਜ਼ਾਨਾ ਕੇਸੀ ਇਸਨਾਨ ਕਰ ਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਂਦੇ ਸਨ। ਬੀਤੇ ਦਿਨੀਂ ਠੰਢ ਲੱਗਣ ਕਾਰਨ ਬੀਮਾਰ ਹੋ ਗਏ ਅਤੇ ਅਕਾਲ ਚਲਾਣਾ ਕਰ ਗਏ।
ਭਿਆਨਕ ਹਾਦਸੇ ਨੇ ਘਰ 'ਚ ਪਵਾਏ ਵੈਣ, ਗੱਡੀਆਂ ਦੇ ਉੱਡੇ ਪਰਖੱਚੇ, ਮਾਂ ਦੀਆਂ ਅੱਖਾਂ ਸਾਹਮਣੇ ਮਾਸੂਮ ਧੀ ਦੀ ਹੋਈ ਮੌਤ
NEXT STORY