ਜਲੰਧਰ, (ਕਮਲੇਸ਼)- ਬਾਰਾਦਰੀ ਪੁਲਸ ਨੇ ਅੱਜ ਇਕ ਵਿਅਕਤੀ ਨੂੰ 12 ਪੇਟੀਆਂ ਸ਼ਰਾਬ ਸਮੇਤ ਪੀ. ਏ. ਪੀ. ਚੌਕ ਤੋਂ ਕਾਬੂ ਕੀਤਾ ਹੈ। ਏ. ਐੱਸ. ਆਈ. ਕਰਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਭੁੱਲ ਚੱਕ ਵਜੋਂ ਹੋਈ ਹੈ। ਪੁਲਸ ਨੂੰ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਆਉਂਦਾ ਸੀ ਅਤੇ ਆਪਣੇ ਪਿੰਡ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਪਲਾਈ ਕਰਦਾ ਸੀ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿਚ ਉਸਦੇ ਸ਼ਰਾਬ ਦਾ ਸਰੋਤ ਕੌਣ ਹੈ।
ਜ਼ਹਿਰੀਲੀ ਦਵਾਈ ਪੀ ਕੇ ਘਰ ਦੇ ਗੇਟ ’ਤੇ ਪਿਆ ਮਿਲਿਆ ਕਿਸਾਨ
NEXT STORY