ਜਗਰਾਓਂ, (ਮਾਲਵਾ)-ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਪੰਜਾਬ ਸਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ (ਮਾਲ ਅਮਲਾ-3 ਸ਼ਾਖਾ) ਦੇ ਹੁਕਮਾਂ ਤਹਿਤ ਸੂਬੇ ਭਰ 'ਚ 12 ਤਹਿਸੀਲਦਾਰ ਅਤੇ 25 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਹੋਈਆਂ ਹਨ। ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ, ਪੰਜਾਬ ਵਿਸ਼ਵਾਜੀਤ ਖੰਨਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਤਹਿਸੀਲਦਾਰ ਪ੍ਰਵੀਨ ਛਿੱਬੜ ਨੂੰ ਨਕੋਦਰ, ਤਹਿਸੀਲਦਾਰ ਮੁਖਤਿਆਰ ਸਿੰਘ ਮੂਨਕ, ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਖਰੜ, ਤਹਿਸੀਲਦਾਰ ਮਨਦੀਪ ਕੌਰ ਨੂੰ ਫਗਵਾੜਾ, ਤਹਿਸੀਲਦਾਰ ਜਸਕਰਨ ਸਿੰਘ ਨੂੰ ਬਟਾਲਾ, ਤਹਿਸੀਲਦਾਰ ਬਲਜਿੰਦਰ ਸਿੰਘ ਨੂੰ ਜਲੰਧਰ-2, ਤਹਿਸੀਲਦਾਰ ਸੀਸਪਾਲ ਨੂੰ ਜਲਾਲਾਬਾਗ ਤੇ ਵਾਧੂ ਚਾਰਜ ਫਾਜ਼ਿਕਲਾ, ਤਹਿਸੀਲਦਾਰ ਹਰਸਿਮਰਨ ਸਿੰਘ ਨੂੰ ਦਿੜਬਾ, ਤਹਿਸੀਲਦਾਰ ਰਾਜਪਾਲ ਸਿੰਘ ਸੇਖੋਂ ਨੂੰ ਸ੍ਰੀ ਅਨੰਦਪੁਰ ਸਾਹਿਬ, ਤਹਿਸੀਲਦਾਰ ਰਾਮ ਕ੍ਰਿਸ਼ਨ ਨੂੰ ਨੰਗਲ, ਤਹਿਸੀਲਦਾਰ ਕਰੁਣ ਗੁਪਤਾ ਨੂੰ ਮੋਗਾ ਵਿਖੇ ਤਬਦੀਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਜੈਅਮਨਦੀਪ ਗੋਇਲ ਨੂੰ ਜੈਤੋਂ ਤੋਂ ਅਗਰੇਰੀਅਨ ਬਠਿੰਡਾ, ਨਾਇਬ ਤਹਿਸੀਲਦਾਰ ਹੀਰਾਵੰਤੀ ਨੂੰ ਅਗਰੇਰੀਅਨ ਬਠਿੰਡਾ ਤੋਂ ਜੈਤੋਂ, ਨਾਇਬ ਤਹਿਸੀਲਦਾਰ ਭੀਮਸੈਨ ਨੂੰ ਧਾਰ ਕਲਾਂ ਤੋਂ ਭੀਖੀ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਢੋਲਬਾਹਾ ਡੈਮ ਤੋਂ ਧਰਮਕੋਟ ਅਤੇ ਵਾਧੂ ਚਾਰਜ ਕੋਟ ਈਸੇ ਖਾਂ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੂੰ ਧਰਮਕੋਟ ਤੋਂ ਮਹਿਤਪੁਰ, ਨਾਇਬ ਤਹਿਸੀਲਦਾਰ ਮਲੂਕ ਸਿੰਘ ਨੂੰ ਕੋਟ ਈਸੇ ਖਾਂ ਤੋਂ ਹਾਜੀਪੁਰ, ਨਾਇਬ ਤਹਿਸੀਲਦਾਰ ਸਤਵਿੰਦਰ ਸਿੰਘ ਨੂੰ ਖਮਾਣੋਂ ਤੋਂ ਬਨੂੜ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਬਨੂੜ ਤੋਂ ਅਗਰੇਰੀਅਨ ਮੋਹਾਲੀ, ਨਾਇਬ ਤਹਿਸੀਲਦਾਰ ਰੁਪਿੰਦਰ ਮਣਕੂ ਨੂੰ ਅਗਰੇਰੀਅਨ ਮੋਹਾਲੀ ਤੋਂ ਖਮਾਣੋਂ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਖੇਮਕਰਨ ਤੋਂ ਹਰੀਕੇ, ਨਾਇਬ ਤਹਿਸੀਲਦਾਰ ਕਰਨਪਾਲ ਸਿੰਘ ਨੂੰ ਪੱਟੀ ਤੋਂ ਵਾਧੂ ਚਾਰਜ ਖੇਮਕਰਨ, ਨਾਇਬ ਤਹਿਸੀਲਦਾਰ ਰਾਜ ਕੁਮਾਰ ਨੂੰ ਹੁਸ਼ਿਆਰਪੁਰ ਤੋਂ ਸ੍ਰੀ ਹਰਗੋਬਿੰਦਪੁਰ ਅਤੇ ਵਾਧੂ ਚਾਰਜ ਬਟਾਲਾ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੂੰ ਸ੍ਰੀ ਹਰਗੋਬਿੰਦਪੁਰਾ ਤੋਂ ਹੁਸ਼ਿਆਰਪੁਰ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ ਨੂੰ ਨਰੋਟ ਜੈਮ ਸਿੰਘ ਤੋਂ ਕਾਹਨੂੰਵਾਨ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੂੰ ਅਗਰੇਰੀਅਨ ਬਰਨਾਲਾ ਤੋਂ ਲਹਿਰਾਗਾਗਾ, ਨਾਇਬ ਤਹਿਸੀਲਦਾਰ ਗੁਰਨੈਬ ਸਿੰਘ ਨੂੰ ਲਹਿਰਾਗਾਗਾ ਤੋਂ ਅਗਰੇਰੀਅਨ ਬਰਨਾਲਾ, ਨਾਇਬ ਤਹਿਸੀਲਦਾਰ ਰਾਜੀਵ ਕੁਮਾਰ ਨੂੰ ਬੰਜਰਤੋੜ ਪਟਿਆਲਾ ਤੋਂ ਰਾਜਪੁਰਾ, ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੂੰ ਖਰੜ ਤੋਂ ਜੀਰਕਪੁਰ, ਨਾਇਬ ਤਹਿਸੀਲਦਾਰ ਵਿਵੇਕ ਨਿਰਮੋਹੀ ਨੂੰ ਐੱਮ. ਐੱਲ. ਏ. ਪਠਾਨਕੋਟ ਤੋਂ ਖਰੜ, ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨੂੰ ਦੁਧਨ ਸਾਧਾਂ ਤੋਂ ਸਮਾਣਾ, ਨਾਇਬ ਤਹਿਸੀਲਦਾਰ ਜਗਦੀਪਇੰਦਰ ਸਿੰਘ ਨੂੰ ਚਨਾਰਥਲ ਕਲਾਂ ਤੋਂ ਪਾਇਲ, ਨਾਇਬ ਤਹਿਸੀਲਦਾਰ ਕੇ. ਸੀ. ਦੱਤਾ ਨੂੰ ਸਮਾਣਾ ਤੋਂ ਚਨਾਰਥਲ ਕਲਾਂ, ਨਾਇਬ ਤਹਿਸੀਲਦਾਰ ਖੁਸ਼ਵਿੰਦਰ ਕੁਮਾਰ ਨੂੰ ਪਾਇਲ ਤੋਂ ਦੁਧਨ ਸਾਧਾਂ ਅਤੇ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਨੂੰ ਮਹਿਤਪੁਰਾ ਤੋਂ ਗੜ੍ਹਦੀਵਾਲਾ ਵਿਖੇ ਤਬਦੀਲ ਕੀਤਾ ਗਿਆ ਹੈ।
ਕਿਸਾਨਾਂ ਨੂੰ ਮੰਦਾ ਬੋਲਣ ਵਾਲਿਆਂ ’ਤੇ ਵਰ੍ਹੇ ਜਸਬੀਰ ਜੱਸੀ, ਕਹਿ ਦਿੱਤੀ ਵੱਡੀ ਗੱਲ
NEXT STORY